ਗਰੀਬਾਂ ਲਈ ਦਵਾਈ ਅਤੇ ਪੜ੍ਹਾਈ ਹੋਵੇ ਮੁਫ਼ਤ- ਧਰਮਸੋਤ - cabinet minister sadhu singh dharamsot
ਪੰਜਾਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜਲੰਧਰ ਦੇ ਸਰਕਟ ਹਾਊਸ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ 'ਚ ਉਨ੍ਹਾਂ ਨੇ ਆਜ਼ਾਦ ਹਿੰਦੂਸਤਾਨ 'ਚ ਗ਼ਰੀਬਾਂ ਦੀ ਦਵਾਈਆਂ ਅਤੇ ਪੜ੍ਹਾਈ ਮੁਫਤ ਹੋਣ ਦੀ ਗੱਲ ਆਖੀ ਹੈ। ਉਨ੍ਹਾਂ ਸ਼ਹੀਦਾਂ ਦੇ ਪਰਿਵਾਰ ਨੂੰ ਟੋਲ ਟੈਕਸ ਮੁਫ਼ਤ ਕਰਨ ਸੰਬੰਧੀ ਉਨ੍ਹਾਂ ਨੇ ਕਿਹਾ ਕਿ ਉਹ ਇਸ ਸੰਬੰਧੀ ਮੁੱਖ ਮੰਤਰੀ ਨੂੰ ਸਿਫਾਰਿਸ਼ ਕਰਨਗੇ। ਮੁੱਖ ਮੰਤਰੀ ਵੱਲੋਂ ਪਾਕਿਸਤਾਨ ਉਤੇ ਲਾਂਘੇ ਦੀ ਆੜ 'ਚ ਦਹਿਸ਼ਤਗਰਦੀ ਗਤੀਵਿਧੀਆਂ ਦੇ ਬਿਆਨ ਬਾਰੇ ਧਰਮਸੋਤ ਨੇ ਕਿਹਾ ਕਿ ਵਿਅਕਤੀ ਦੂਸਰੇ ਮੁਲਕ ਨਾਲ ਆਪਣੀ ਇੱਛਾ ਨਾਲ ਗੱਲ ਕਰ ਸਕਦੇ ਹੋ, ਪਰ ਇਸ ਖ਼ੁਸ਼ੀ 'ਚ ਆਪਣੇ ਦੇਸ਼ ਲਈ ਜਾਗਦੇ ਰਹਿਣਾ ਵੀ ਬਹੁਤ ਜ਼ਰੂਰੀ ਹੈ।