ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਨੇ ਕੀਤਾ ਪਿੰਡ ਟੇਢੀ ਵਾਲੇ ਦਾ ਦੌਰਾ - ਗੁਰਮੀਤ ਸਿੰਘ ਸੋਢੀ ਦੀ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਤ ਸਰਹੱਦੀ ਇਲਾਕਾ ਪਿੰਡ ਟੇਢੀ ਵਾਲਾ ਦਾ ਦੌਰਾ ਕੀਤਾ। ਮੋਟਰ ਬੋਟ ਵਿੱਚ ਬੈਠ ਕੇ ਉਨ੍ਹਾਂ ਨੇ ਹੜ੍ਹ ਦਾ ਜਾਇਜਾ ਲਿਆ। ਇਸ ਦੌਰਾਨ ਈ.ਟੀ.ਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਰਾਣਾ ਗੁਰਮੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਈ ਪਿੰਡ ਕੁਦਰਤ ਦੀ ਮਾਰ ਹੇਠ ਆਏ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਸਬ ਠੀਕ ਹੋ ਜਾਵੇਗਾ। ਗੁਰਮੀਤ ਸਿੰਘ ਨੇ ਕਿਹਾ ਕਿ ਪਿੰਡ ਟੇਢੀ ਵਾਲੇ ਵਿੱਚ ਬਨ੍ਹ ਦੀ ਹਾਲਤ ਖ਼ਸਤਾ ਹੈ ਪਰ ਸਾਡੀਆਂ ਸਾਰੀਆਂ ਟੀਮਾਂ ਅਤੇ ਫੌਜ ਬਨ੍ਹ ਨੂੰ ਮਜਬੂਤ ਕਰਨ 'ਚ ਲੱਗਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਜੋ ਵੀ ਨੁਕਸਾਨ ਹੋਇਆ ਹੈ ਉਸਦਾ ਬਣਦਾ ਹੱਕ ਦਿਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਹੜ੍ਹ ਪ੍ਰਭਾਵਤ ਸਾਰੇ ਜਿਲਿਆਂ ਦੇ ਡਿਪਟੀ ਕਮੀਸ਼ਨਰ ਨੂੰ ਹਿਦਾਇਤਾਂ ਦਿਤੀਆਂ ਹਨ ਕਿ ਜਲਦ ਤੋਂ ਜਲਦ ਹੋਏ ਨੁਕਸਾਨ ਦੀ ਲਿਸਟਾਂ ਬਣਾਇਆ ਜਾਣ ਤਾਂਕਿ ਲੋਕਾਂ ਨੂੰ ਮੁਆਵਜਾਂ ਦਿਤਾਂ ਜਾਵੇ।