ਮੰਤਰੀ ਰਾਜਾ ਵੜਿੰਗ ਦਾ ਅਕਾਲੀ ਦਲ ’ਤੇ ਤੰਜ਼, ਕਿਹਾ- ਹੁਣ ਬਾਦਲ ਨੂੰ ਮੂਸੇਵਾਲਾ ਯਾਦ ਆ ਗਿਆ - ਸਿੱਧੂ ਮੂਸੇਵਾਲਾ
ਮਾਨਸਾ: ਗਣਤੰਤਰ ਦਿਵਸ ਮੌਕੇ ਝੰਡਾ ਫ਼ਹਿਰਾਉਣ ਲਈ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਮੀਡੀਆ ਨਾਲ ਮੁਖ਼ਾਤਬ ਹੁੰਦਿਆਂ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਜਿੱਥੇ ਸਭ ਨੂੰ ਗਣਤੰਤਰ ਦਿਹਾੜੇ ਦੀ ਵਧਾਈ ਦਿੱਤੀ, ਉੱਥੇ ਹੀ, ਵਿਰੋਧੀਆਂ ਉੱਤੇ ਨਿਸ਼ਾਨੇ ਵੀ ਸਾਧਦੇ ਹੋਏ ਨਜ਼ਰ ਆਏ। ਮੰਤਰੀ ਰਾਜਾ ਨੇ ਕਿਹਾ ਕਿ ਜਦੋਂ ਮਜੀਠੀਆ ਨੂੰ ਨਕੇਲ ਪਾਈ ਗਈ ਤਾਂ ਸੁਖਬੀਰ ਨੂੰ ਸਿੱਧੂ ਮੂਸੇਵਾਲਾ ਯਾਦ ਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਬਹੁਮਤ ਨਾਲ ਸਰਕਾਰ ਬਣਨ ਦਾ ਦਾਅਵਾ ਕੀਤਾ ਹੈ।