ਪਟਾਕੇ ਵੇਚਣ ਨੂੰ ਲੈਕੇ ਪ੍ਰਸ਼ਾਸਨ ਸਖ਼ਤ, ਦਿੱਤੇ ਇਹ ਨਿਰਦੇਸ਼ - Strict administration
ਜਲੰਧਰ: ਜ਼ਿਲ੍ਹੇ ਵਿੱਚ ਪਟਾਕਾ ਮਾਰਕੀਟ ਐਸੋਸੀਏਸ਼ਨ (Pataka Market Association) ਵਾਲਿਆਂ ਨੇ ਥਾਣਾ ਨੰਬਰ ਤਿੰਨ ਦੀ ਪੁਲਿਸ (Police) ਨਾਲ ਇੱਕ ਮੀਟਿੰਗ ਕੀਤੀ ਹੈ। ਇਸ ਮੀਟਿੰਗ ਕਰਨ ਦਾ ਮੁੱਖ ਮਕਸਦ ਇਹ ਸੀ ਕਿ ਪਟਾਕਾ ਮਾਰਕੀਟ ਐਸੋਸੀਏਸ਼ਨ ਵੱਲੋਂ ਜੋ ਸਰਕਾਰ (Government) ਵੱਲੋਂ ਜਗ੍ਹਾ ਦਿੱਤੀ ਗਈ ਹੈ ਉੱਥੇ ਹੀ ਪਟਾਕੇ ਵੇਚੇ ਜਾਣਗੇ। ਮੀਟਿੰਗ ਵਿਚ ਪਟਾਕਾ ਮਾਰਕੀਟ ਐਸੋਸੀਏਸ਼ਨ ਵਾਲਿਆਂ ਨੇ ਪੁਲਿਸ ਨੂੰ ਭਰੋਸਾ ਦਿਵਾਇਆ ਕਿ ਕੋਈ ਵੀ ਦੁਕਾਨਦਾਰ ਦੁਕਾਨ ਦੇ ਬਾਹਰ ਪਟਾਕੇ ਨਹੀਂ ਵੇਚੇਗਾ ਬਲਕਿ ਪ੍ਰਸ਼ਾਸਨ ਵੱਲੋਂ ਪਿਛਲੇ ਵਾਂਗ ਹੀ ਬਰਲਟਨ ਪਾਰਕ ਵਿਚ ਜਗ੍ਹਾ ਨਿਰਧਾਰਿਤ ਕੀਤੀ ਕੀਤੀ ਗਈ ਹੈ ਉਥੇ ਹੀ ਪਟਾਕੇ ਵੇਚੇ ਜਾਣਗੇ। ਐਸੋਸੀਏਸ਼ਨ ਦੇ ਮੈਂਬਰ ਨੇ ਦੱਸਿਆ ਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਵੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ। ਇਸ ਮੌਕੇ ਪੁਲਿਸ ਨੇ ਕਿਹਾ ਕਿ ਜੋ ਡੀ ਸੀ ਅਤੇ ਕਮਿਸ਼ਨਰੇਟ ਪੁਲਿਸ ਵੱਲੋਂ ਉਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਉਸੇ ਦੇ ਚੱਲਦਿਆਂ ਉਨ੍ਹਾਂ ਵੱਲੋਂ ਪਟਾਕਾ ਵਪਾਰੀਆਂ ਦੇ ਨਾਲ ਇਕ ਮੀਟਿੰਗ ਕੀਤੀ ਗਈ ਹੈ।
Last Updated : Oct 3, 2021, 10:46 PM IST