ਅੰਮ੍ਰਿਤਸਰ 'ਚ ਕੈਬਿਨੇਟ ਮੰਤਰੀ ਓਪੀ ਸੋਨੀ ਨੇ ਲਹਿਰਾਇਆ ਕੌਮੀ ਝੰਡਾ - Cabinet Minister OP Soni
ਅੰਮ੍ਰਿਤਸਰ: 74ਵੇਂ ਆਜ਼ਾਦੀ ਦਿਹਾੜੇ ਮੌਕੇ ਗੁਰੂ ਨਾਨਕ ਸਟੇਡੀਅਮ ਵਿੱਚ ਕੈਬਿਨੇਟ ਮੰਤਰੀ ਓਪੀ ਸੋਨੀ ਨੇ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਕੈਬਿਨੇਟ ਮੰਤਰੀ ਓਪੀ ਸੋਨੀ ਨੇ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਓਪੀ ਸੋਨੀ ਨੇ ਸੂਬੇ 'ਚ ਚੱਲ ਰਹੇ ਵਿਕਾਸ ਕਾਰਜਾ ਬਾਰੇ ਸਾਰੀਆਂ ਨੂੰ ਜਾਣੂ ਕਰਵਾਇਆ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਇਸ ਵਾਰ ਆਜ਼ਾਦੀ ਦਿਹਾੜੇ ਦਾ ਜਸ਼ਨ ਉਸ ਉਤਸ਼ਾਹ ਨਾਲ ਨਹੀਂ ਮਨਾਇਆ ਗਿਆ ਜਿਸ ਨਾਲ ਅੱਗੇ ਮਨਾਇਆ ਜਾਂਦਾ ਸੀ। ਇਸ ਬਾਰ ਆਜ਼ਾਦੀ ਦਿਹਾੜਾ ਸਕੂਲ ਕਾਲੇਜ ਦੇ ਬੱਚਿਆਂ ਦੇ ਪ੍ਰੋਗਰਾਮਾਂ ਬਿਨ੍ਹਾਂ ਹੀ ਰਿਹਾ। ਸਮਾਜਕ ਦੂਰੀ ਦੇ ਚਲਦੇ ਗਿਣਤੀ ਦੇ ਹੀ ਲੋਕ ਸ਼ਟੇਡੀਅਮ ਵਿੱਚ ਮੌਜੂਦ ਸਨ।