'ਬੁੱਢੇ ਨਾਲ਼ੇ ਦਾ ਹੱਲ ਛੇਤੀ ਹੀ ਕਰਾਂਗੇ' - ਪੰਜਾਬ ਕੈਬਨਿਟ ਮੰਤਰੀ
ਲੁਧਿਆਣਾ ਵਿੱਚ ਸਕੂਲ ਦੇ ਪ੍ਰੋਗਰਾਮ 'ਚ ਕੈਬਨਿਟ ਮੰਤਰੀ ਓਪੀ ਸੋਨੀ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪਰਾਲੀ ਦੇ ਸਾੜਣ ਕਾਰਨ ਹੋਏ ਪ੍ਰਦੂਸ਼ਣ ਤੇ ਪਟਿਆਲਾ ਅਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ ਵਿੱਚ ਸੁਧਾਰ ਦੀ ਵੀ ਗੱਲ ਕੀਤੀ। ਨਾਲ ਹੀ ਉਨ੍ਹਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਮੌਕੇ ਸ਼ਹੀਦਾਂ ਨੂੰ ਆਪਣੀ ਨਿੱਘੀ ਸ਼ਰਧਾਂਜਲੀ ਵੀ ਭੇਟ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ, ਲੁਧਿਆਣੇ ਦੇ ਬੁੱਢੇ ਨਾਲੇ ਕਰਕੇ ਜੋ ਲੋਕਾਂ ਨੂੰ ਮੁਸ਼ਕਿਲਾਂ ਆਇਆ ਹਨ ਉਨ੍ਹਾਂ ਦਾ ਹੱਲ ਜਲਦ ਕੀਤਾ ਜਾਵੇਗਾ।