ਕਿਸਾਨਾਂ ਨੂੰ ਰੱਖੜੀਆਂ ਭੇਂਟ ਕਰ ਬੀਬੀਆਂ ਨੇ ਸੰਘਰਸ਼ 'ਚ ਸਾਥ ਦੇਣ ਦਾ ਦਿੱਤਾ ਭਰੋਸਾ - giving rags to the farmers
ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਜਿਸ ਤਹਿਤ ਦਿੱਲੀ ਸਮੇਤ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਕਿਸਾਨ ਮੋਰਚਾ ਲਗਾਈ ਬੈਠੇ ਹਨ। ਬਰਨਾਲਾ ਰੇਲਵੇ ਸਟੇਸ਼ਨ 'ਤੇ ਲੱਗੇ ਮੋਰਚੇ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਬੀਬੀਆਂ ਨੇ ਕਿਸਾਨਾਂ ਨੂੰ ਰੱਖੜੀਆਂ ਭੇਂਟ ਕਰਦਿਆਂ ਸੰਘਰਸ਼ ਦੀ ਜਿੱਤ ਤੱਕ ਸਾਥ ਦੇਣ ਦਾ ਭਰੋਸਾ ਦਿੱਤਾ। ਉਥੇ ਕਿਸਾਨਾਂ ਨੇ ਔਰਤਾਂ ਨੂੰ ਸੰਘਰਸ਼ ਦੌਰਾਨ ਹਰ ਤਰ੍ਹਾਂ ਦੀ ਹਿਫ਼ਾਜ਼ਤ ਦਾ ਵਿਸ਼ਵਾਸ ਵੀ ਦਵਾਇਆ। ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਰੱਖੜੀ ਦਾ ਤਿਉਹਾਰ ਵੀ ਮੋਰਚੇ ਵਿੱਚ ਮਨਾਇਆ ਗਿਆ ਹੈ। ਜਿਥੇ ਮਹਿਲਾ ਭੈਣਾਂ ਵਲੋਂ ਕਿਸਾਨ ਭਰਾਵਾਂ ਨੂੰ ਰੱਖੜੀਆਂ ਬੰਨੀਆਂ ਗਈਆਂ ਹਨ।