ਜ਼ਿਮਨੀ ਚੋਣਾਂ: ਫਗਵਾੜਾ ਵਿੱਚ ਚੱਲ ਰਹੀਆਂ ਸ਼ਾਂਤੀਪੂਰਨ ਚੋਣਾਂ - ਫਗਵਾੜਾ ਵਿੱਚ ਚੱਲ ਰਹੀਆਂ ਸ਼ਾਂਤੀਪੂਰਨ ਚੋਣਾਂ
ਫਗਵਾੜਾ: ਪੰਜਾਬ ਵਿੱਚ 4 ਸੀਟਾਂ ਉੱਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਸੁਰੱਖਿਆ ਦੇ ਲਿਹਾਜ ਨਾਲ ਫਗਵਾੜਾ ਵਿੱਚ ਹੁਣ ਤੱਕ ਸ਼ਾਂਤਮਈ ਢੰਗ ਦੇ ਨਾਲ ਵੋਟਾਂ ਪੈ ਰਹੀਆਂ ਹਨ। ਜ਼ਿਮਨੀ ਚੋਣਾਂ ਨੂੰ ਲੈ ਕੇ ਪ੍ਰਸ਼ਾਸਨਿਕ ਵਿਵਸਥਾ ਨੂੰ ਦੇਖਦੇ ਹੋਏ ਕਪੂਰਥਲਾ ਅਤੇ ਫਗਵਾੜਾ ਪੁਲਿਸ ਪ੍ਰਸ਼ਾਸਨ ਨੇ ਸ਼ਾਂਤੀਪੂਰਨ ਮਤਦਾਨ ਕਰਾਉਣ ਦੇ ਲਈ ਪੁਖਤਾ ਵਿਵਸਥਾ ਕੀਤੀ ਹੋਈ ਹੈ ਜਿਸ ਵਿੱਚ ਹੁਣ ਤੱਕ ਚੱਲ ਰਹੀਆਂ ਚੋਣਾਂ ਨਾਬ ਵਿੱਚ ਸ਼ਾਂਤੀਪੂਰਨ ਮਤਦਾਨ ਹਰ ਬੂਥਾਂ ਉੱਤੇ ਵੇਖਣ ਨੂੰ ਮਿਲਿਆ ਹੈ। ਹੁਣ ਤੱਕ ਫਗਵਾੜਾ ਵਿੱਚ 28.31 ਫੀਸਦੀ ਵੋਟਿੰਗ ਹੋ ਚੁੱਕੀ ਹੈ।