ਆਟੋ ਰਿਕਸ਼ਾ ਚਲਾ ਕੇ ਇਹ ਔਰਤ ਬਣੀ ਆਪਣੇ ਪਰਿਵਾਰ ਦਾ ਸਹਾਰਾ - ਪਰਿਵਾਰ ਦਾ ਸਹਾਰਾ
ਮਾਨਸਾ: ਪੂਰੇ ਦੇਸ਼ ਵਿੱਚ ਔਰਤਾਂ ਮਰਦਾਂ ਦੇ ਬਰਾਬਰ ਕੰਮ ਕਰ ਰਹੀਆਂ ਹਨ ਉੱਥੇ ਹੀ ਅਜਿਹੀ ਮਿਸਾਲ ਬਣੀ ਹੈ ਪ੍ਰਵੀਨ। ਪ੍ਰਵੀਨ ਆਟੋ ਰਿਕਸ਼ਾ ਚਲਾ ਕੇ ਆਪਣਾ ਪਰਿਵਾਰ ਨੂੰ ਸਹਾਰਾ ਦੇ ਰਹੀ ਹੈ। ਪ੍ਰਵੀਨ ਦਾ ਕਹਿਣਾ ਹੈ ਕਿ ਲੌਕਡਾਊਨ ਕਾਰਨ ਉਸਦੇ ਪਰਿਵਾਰ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਉਸਨੇ ਆਪਣੇ ਪਰਿਵਾਰ ਦਾ ਗੁਜ਼ਾਰੇ ਲਈ ਖੁਦ ਹੀ ਆਟੋ ਰਿਕਸ਼ਾ ਚਲਾਉਣਾ ਸ਼ੁਰੂ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਵਰਗੀਆਂ ਔਰਤਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਅੱਜ ਹਰ ਇਕ ਔਰਤ ਹਰ ਇਕ ਤਰ੍ਹਾਂ ਦੇ ਕੰਮ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਸਹਾਰਾ ਬਣ ਸਕਦੀ ਹੈ।