ਗੁਰਦਾਸਪੁਰ: ਵੀਕੈਂਡ ਲੌਕਡਾਊਨ ਦੇ ਵਿਰੋਧ 'ਚ ਵਪਾਰੀ ਵਰਗ ਨੇ ਕੀਤਾ ਡੀਸੀ ਦੀ ਕੋਠੀ ਦਾ ਘਿਰਾਓ - ਵੀਕੈਂਡ ਲੌਕਡਾਊਨ
ਗੁਰਦਾਸਪੁਰ: ਪੰਜਾਬ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਸੂਬਾ ਸਰਕਾਰ ਵੱਲੋਂ ਵੀਕੈਂਡ ਲੌਕਡਾਊਨ ਲਾਇਆ ਗਿਆ ਹੈ। ਗੁਰਦਾਸਪੁਰ 'ਚ ਵੀਕੈਂਡ ਲੌਕਡਾਊਨ ਦਾ ਵਿਰੋਧ ਕਰਦਿਆਂ ਵਪਾਰੀ ਵਰਗ ਨੇ ਜ਼ਿਲ੍ਹੇ ਦੀ ਡੀਸੀ ਦੀ ਕੋਠੀ ਦਾ ਘਿਰਾਓ ਕੀਤਾ। ਵਪਾਰੀਆਂ ਨੇ ਕਿਹਾ ਕਿ ਕੋਰੋਨਾ ਕਾਰਨ ਪਹਿਲਾਂ ਹੀ ਉਨ੍ਹਾਂ ਦੇ ਕੰਮ ਕਾਜ ਠੱਪ ਚੱਲ ਰਹੇ ਹਨ। ਅਜਿਹੇ 'ਚ ਪੰਜਾਬ ਸਰਕਾਰ ਵੱਲੋਂ ਵੀਕੈਂਡ ਲੌਕਡਾਊਨ ਕਰਕੇ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਮੰਗਾਂ ਨਾ ਮੰਨੇ ਜਾਣ 'ਤੇ ਉਨ੍ਹਾਂ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ।