ਵਿਧਾਨਸਭਾ ਇਜਲਾਸ ਦਾ ਸਮਾਂ ਵਧਾਉਣ ਸੰਬੰਧੀ ਫੈਸਲਾ ਬਿਜ਼ਨਸ ਅਡਵਾਈਜ਼ਰੀ ਕਮੇਟੀ ਕਰੇਗੀ: ਸਪੀਕਰ ਰਾਣਾ ਕੇਪੀ - ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ
ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ 19 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਦੇ ਹੋ ਰਹੇ ਵਿਸ਼ੇਸ਼ ਇਜਲਾਸ ਬਾਰੇ ਕਿਹਾ ਕਿ ਇਸ ਦੀ ਸਾਰੀ ਕਾਰਵਾਈ ਦਾ ਫੈਸਲਾ ਬਿਜ਼ਨਸ ਅਡਵਾਈਜ਼ਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਇਜਲਾਸ ਦੇ ਸਮੇਂ ਬਾਰੇ ਵੀ ਫੈਸਲਾ ਵੀ ਬਿਜ਼ਨਸ ਅਡਵਾਈਜ਼ਰੀ ਕਮੇਟੀ ਹੀ ਕਰੇਗੀ।