ਹੁਸ਼ਿਆਰਪੁਰ ਤੋਂ ਵਰਿੰਦਾਬਨ ਲਈ ਬੱਸ ਸੇਵਾ ਸ਼ੁਰੂ - bus service begin from hoshiarpur to varindaban
ਹੁਸ਼ਿਆਰਪੁਰ ਤੋਂ ਵਰਿੰਦਾਬਨ ਲਈ ਬੱਸ ਸੇਵਾ ਸ਼ੁਰੂ ਹੋਈ ਪੰਜਾਬ ਦੇ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਬੱਸ ਨੂੰ ਹਰੀ ਝੰਡੀ ਦੇ ਦਿੱਤੀ। ਇਸ ਮੌਕੇ ਹਾਜ਼ਰ ਸ਼ਰਧਾਲੂਆਂ ਨੇ ਦੱਸਿਆ ਕਿ ਬਹੁਤ ਲੰਬੇ ਚਿਰ ਤੋਂ ਇਸ ਰੂਟ ਉੱਤੇ ਬੱਸ ਦੀ ਲੋੜ ਸੀ, ਇਸ ਲਈ ਅੱਜ ਸ਼ਾਮ ਸੁੰਦਰ ਅਰੋੜਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਇਸ ਬੱਸ ਰੂਟ ਦਾ ਸ਼੍ਰੀ ਗਨੇਸ਼ ਕੀਤਾ। ਅਰੋੜਾ ਨੇ ਦੱਸਿਆ ਕਿ ਮਿਨੀ ਕਾਂਸ਼ੀ ਨਾਂਅ ਨਾਲ ਮਸ਼ਹੂਰ ਹੁਸ਼ਿਆਰਪੁਰ ਸ਼ਹਿਰ ਲੰਬੇ ਸਮੇਂ ਤੋਂ ਇਹ ਮੰਗ ਕਰ ਰਿਹਾ ਸੀ ਕਿ ਵਰਿੰਦਾਬਨ ਲਈ ਬੱਸ ਸੇਵਾ ਸ਼ੁਰੂ ਕੀਤੀ ਜਾਵੇ। ਇਸ ਲਈ ਹੁਸ਼ਿਆਰਪੁਰ ਦੇ ਨਿਵਾਸੀਆਂ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਅਜਿਹਾ ਕੈਪਟਨ ਸਰਕਾਰ ਦੀ ਰਹਿਨੁਮਾਈ ਹੇਠ ਇਸ ਰੂਟ ਉੱਤੇ ਬੱਸ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਇਸ ਰੂਟ ਉੱਤੇ ਰੇਲ ਦਾ ਵੀ ਆਰੰਭ ਕੀਤਾ ਜਾਵੇਗਾ।