ਚੌਂਕੀਦਾਰ ਨਾ ਰੱਖਿਆ ਤਾਂ ਨਹੀਂ ਦਵਾਂਗੇ ਬੱਸ ਅੱਡੇ ਦੀ ਫੀਸ: ਬੱਸ ਚਾਕਲ ਯੂਨੀਅਨ - do not charge a bus stand fee
ਪੂਰੇ ਪੰਜਾਬ 'ਚ ਨਗਰ ਨਿਗਮ ਵੱਲੋਂ ਬੱਸ ਸਟੈਂਡਾ 'ਚ ਰਾਤ ਨੂੰ ਬੱਸਾਂ ਖੜ੍ਹੀਆਂ ਕਰਨ ਦੇ ਪੈਸੇ ਵਸੂਲੇ ਜਾਂਦੇ ਹਨ, ਜਿਸਦੇ ਬਦਲੇ ਵਿੱਚ ਰਸੀਦ ਦਿੱਤੀ ਜਾਂਦੀ ਹੈ। ਇਸ ਦੇ ਬਾਵਜੂਦ ਸੰਗਰੂਰ ਦੇ ਮਲੇਰਕੋਟਲਾ ਦੇ ਬੱਸ ਸਟੈਂਡ ਤੋਂ ਬੱਸਾਂ ਵਿੱਚੋਂ ਬੈਟਰੀਆਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਅੱਡੇ 'ਤੇ ਖੜੀਆਂ 4 ਬੱਸਾਂ ਵਿੱਚੋਂ 2-2 ਬੈਟਰੀਆਂ ਚੋਰੀ ਕੀਤੀਆਂ ਗਈਆਂ ਹਨ। ਇਸ ਘਟਨਾ ਤੋਂ ਬਾਅਦ ਬੱਸ ਚਾਲਕਾਂ ਦਾ ਕਹਿਣਾ ਹੈ ਕਿ ਬੱਸ ਸਟੈਂਡ 'ਚ ਖੜੀਆਂ ਬੱਸਾਂ ਦੀ ਰਾਖੀ ਕਰਨ ਲਈ ਕੋਈ ਚੋਕੀਦਾਰ ਨਹੀਂ ਮੌਜੂਦ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇ ਬੱਸ ਸਟੈਡ 'ਚ ਚੋਕੀਦਾਰ ਦੀ ਸੁਵਿਧਾ ਨਹੀਂ ਮਿਲੀ ਤਾਂ ਉਹ ਬੱਸ ਅੱਡੇ ਦੀ ਫੀਸ ਨਹੀਂ ਅਦਾ ਕਰਨਗੇ।