ਪੰਜਾਬ

punjab

ETV Bharat / videos

ਧੁੰਦ ਕਾਰਨ ਹਾਦਸੇ ਦਾ ਸ਼ਿਕਾਰ ਹੋਈ ਸਰਕਾਰੀ ਬੱਸ, ਸਵਾਰੀਆਂ ਜ਼ਖਮੀ - ਚੰਡੀਗੜ੍ਹ

By

Published : Jan 11, 2022, 7:50 PM IST

ਤਰਨਤਾਰਨ: ਪੱਟੀ ਤੋਂ ਚੰਡੀਗੜ੍ਹ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਪੱਟੀ ਦੀ ਅਦਾਲਤ ਦੇ ਗੇਟ ਨੰਬਰ 2 ਦੇ ਸਾਹਮਣੇ ਬਣੇ ਡਿਵਾਈਡਰ ਨਾਲ ਟਕਰਾਰ ਗਈ। ਜਿਸ ਨਾਲ ਬੱਸ ਦਾ ਡਰਾਈਵਰ ਤੇ ਸਵਾਰੀਆਂ ਜ਼ਖ਼ਮੀ ਹੋ ਗਈਆ। ਜਿਹਨਾਂ ਨੂੰ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਸਵੇਰੇ ਧੁੰਦ ਜ਼ਿਆਦਾ ਸੀ ਤੇ ਪੱਟੀ ਡੀਪੂ ਦੀ ਬੱਸ ਨੰਬਰ PB 02 DQ 4893 ਸਵੇਰੇ ਚੰਡੀਗੜ੍ਹ ਲਈ ਰਵਾਨਾ ਹੋਈ ਤਾਂ ਪੱਟੀ ਦੀ ਅਦਾਲਤ ਦੇ ਗੇਟ ਨੰਬਰ 2 ਦੇ ਸਾਹਮਣੇ ਬਣੇ ਡਿਵਾਈਡਰ ਨਾਲ ਟਕਰਾਰ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕੀ ਕੋਲ ਦੀ ਲੰਘ ਰਹੀ ਕਾਰ ਨਾਲ ਡਿਵਾਈਡਰ ਦੇ ਲੋਹੇ ਦੇ ਪੀਸ ਜਾ ਟਕਰਾਏ ਕਾਰ ਸਵਾਰ ਵਾਰ-ਵਾਰ ਬਚੇ। ਜ਼ਖਮੀ ਹੋਈਆਂ ਬੱਸ ਦੀਆਂ ਸਵਾਰੀਆਂ ਤੇ ਬੱਸ ਡਰਾਈਵਰ ਨੂੰ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ABOUT THE AUTHOR

...view details