ਖੇਤਾਂ 'ਚ ਪਰਾਲੀ ਨੂੰ ਅੱਗ ਲਾਉਣ ਨਾਲ ਆਸਮਾਨ 'ਚ ਹੋਇਆ ਧੂੰਆਂ ਹੀ ਧੂੰਆਂ - ਖੇਤਾਂ 'ਚ ਪਰਾਲੀ ਨੂੰ ਸਾੜਣਾ
ਮੋਗਾ: ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਣ ਬਾਰੇ ਜਾਗਰੂਕ ਕਰਨ ਦੇ ਬਾਵਜੂਦ ਵੀ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਿਆ ਜਾ ਰਿਹਾ ਹੈ। ਝੋਨੇ ਦੀ ਨਾੜ ਨੂੰ ਸਾੜਣ ਨਾਲ ਸ਼ਾਮ 5 ਵਜੇ ਹਨ੍ਹੇਰਾ ਹੋ ਜਾਂਦਾ ਹੈ ਤੇ ਸਾਰਾ ਅਸਮਾਨ ਵਿੱਚ ਧੂੰਆਂ ਹੋ ਜਾਂਦਾ ਹੈ। ਕਿਸਾਨਾਂ ਨੇ ਕਿਹਾ ਕਿ ਪਰਾਲੀ ਨੂੰ ਸਾੜਣਾਂ ਉਨ੍ਹਾਂ ਦੀ ਮਜ਼ਬੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਪਰਾਲੀ ਨਸ਼ਟ ਕਰਨ ਦੀ ਕੋਈ ਵੀ ਸੁਵਿਧਾ ਉਪਲੱਬਧ ਨਹੀਂ ਕਰਵਾ ਰਹੀ ਜਿਸ ਨਾਲ ਉਨ੍ਹਾਂ ਦੀ ਮਦਦ ਹੋ ਸਕੇ।