ਸ਼ਹੀਦ ਭਗਤ ਸਿੰਘ ਫੈਨ ਕਲੱਬ ਨੇ ਪੰਜਾਬੀ ਸਿੰਗਰ ਜੱਸੀ ਜਸਰਾਜ ਦਾ ਫੂਕਿਆ ਪੁਤਲਾ - ਰੋਸ ਮਾਰਚ ਕੱਢਿਆ
ਜਲੰਧਰ: ਸ਼ਹੀਦ ਭਗਤ ਸਿੰਘ ਫੈਨ ਕਲੱਬ ਵੱਲੋਂ ਸ਼ਹਿਰ ਦੀ ਗਲੀਆਂ ਚੋਰਾਹਿਆਂ ਵਿੱਚ ਇੱਕ ਰੋਸ ਮਾਰਚ ਕੱਢਿਆ ਗਿਆ। ਜਿਸ ਵਿੱਚ ਪੰਜਾਬੀ ਸਿੰਗਰ ਜੱਸੀ ਜਸਰਾਜ ਦੇ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਭਗਤ ਸਿੰਘ ਫੈਨ ਕਲੱਬ ਨੇ ਜੱਸੀ ਜਸਰਾਜ ਦਾ ਪੁਤਲਾ ਫੂਕਿਆ। ਇਸ ਸਬੰਧੀ ਸ਼ਹੀਦ ਭਗਤ ਸਿੰਘ ਫੈਨ ਕਲੱਬ ਦੇ ਪ੍ਰਧਾਨ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰ ਸ਼ਹੀਦ ਭਗਤ ਸਿੰਘ ਨੂੰ ਮੁਰਦਾਬਾਦ ਕਹਿਣ ਵਾਲੇ ਜੱਸੀ ਜਸਰਾਜ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।