ਇਹਨੂੰ ਕਹਿੰਦੇ ਐ ਸ਼ਾਤਰ ਚੋਰ - ਪੰਜਾਬ ਪੁਲਿਸ
ਕਹਿਣ ਨੂੰ ਤਾਂ ਪੰਜਾਬ ਪੁਲਿਸ ਬੜੀ ਹੀ ਮੁਸਤੈਦ ਐ ਪਰ ਜਦੋਂ ਕੋਈ ਅਜਿਹੀ ਸ਼ਰੇਆਮ ਚੋਰੀ ਦੀ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਮੁੜ ਤੋਂ ਪੁਲਿਸ ਦੀ ਮੁਸਤੈਦੀ ਬਾਰੇ ਸੋਚਣ ਨੂੰ ਜੀ ਕਰਦੈ, ਹੁਣ ਆਉਣੇ ਆ ਮੁੱਦੇ ਦੀ ਗੱਲ ਤੇ. ਇਹ ਵੀਡੀਓ ਹੈ ਜਲੰਧਰ ਦੇ ਏਪੀਜੇ ਕਾਲਜ ਦੇ ਨੇੜਲੇ ਇਲਾਕੇ ਦੀ, ਜਿੱਥੇ ਇੱਕ ਨੌਜਵਾਨ ਬੜੀ ਹੀ ਟੌਹਰ ਨਾਲ ਆਉਂਦਾ ਹੈ ਤੇ ਮੋਟਰਸਾਇਕਲ ਚੋਰੀ ਕਰ ਕੇ ਲੈ ਜਾਂਦੈ,, ਇਸ ਦੇ ਸਟਾਇਲ ਤੋਂ ਇੰਝ ਲੱਗ ਰਿਹੈ ਜਿਵੇਂ ਇਹ ਆਪਣਾ ਹੀ ਮੋਟਰਸਾਇਕਲ ਲੈ ਕੇ ਜਾ ਰਿਹਾ ਹੋਵੇ, ਇਹ ਸਾਰੀ ਘਟਨਾ ਕੈਮਰੇ ਦੀ ਅੱਖ ਵਿੱਚ ਕੈਦ ਹੋ ਗਈ,,, ਹਾਲੇਤੱਕ ਇਸ ਵੀਡੀਓ ਬਾਰੇ ਕੋਈ ਹੋਰ ਜਾਣਕਾਰੀ ਸਾਹਮਣੇ ਨਹੀਂ ਹੈ ਕਿ ਇਹ ਸ਼ਾਤਰ ਚੋਰ ਕੌਣ ਸੀ। ਫਿਲਹਾਲ ਸੰਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਅਤੇ ਪੁਲਿਸ ਆਪਣੀ ਜਾਂਚ ਵਿੱਚ ਜੁੜ ਗਈ ਹੈ।