BSNL ਨੇ ਆਪਣੇ ਗਾਹਕਾਂ ਲਈ 'ਫਾਈਬਰ ਟੂ ਹੋਮ' ਸਰਵਿਸ ਦੀ ਕੀਤੀ ਸ਼ੁਰੂਆਤ - fiber to home service
ਪਟਿਆਲਾ: ਭਾਰਤ ਸਰਕਾਰ ਦੀ ਨੰਬਰ ਇੱਕ ਕੰਪਨੀ ਬੀਐਸਐਨਐਲ ਆਪਣੇ ਗ੍ਰਾਹਕਾਂ ਨੂੰ ਵਧੀਆਂ ਸੇਵਾ ਪ੍ਰਦਾਨ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕਰਦੀ ਰਹਿੰਦੀ ਹੈ ਜਿਸ ਤਹਿਤ ਹੁਣ ਬੀਐਸਐਨਐਲ ਨੇ ਆਪਣੇ ਗ੍ਰਾਹਕਾਂ ਲਈ 'ਫਾਈਬਰ ਟੂ ਹੋਮ ਸਰਵਿਸ' ਦੀ ਸ਼ੁਰੂਆਤ ਕੀਤੀ ਹੈ। ਇਸ ਵਿੱਚ ਗ੍ਰਾਹਕ ਹਾਈ ਸਪੀਡ ਇੰਟਰਨੈੱਟ ਦਾ ਅਨੰਦ ਮਾਣ ਸਕਦੇ ਹਨ। ਇਸ ਦੀ ਜਾਣਕਾਰੀ ਬੀਐਸਐਨਐਲ ਕੰਪਨੀ ਦੇ ਜੀਐਮ ਪ੍ਰਤਾਪ ਸਿੰਘ ਨੇ ਦਿੱਤੀ। ਜੀਐਮ ਪ੍ਰਤਾਪ ਸਿੰਘ ਨੇ ਕਿਹਾ ਕਿ ਅੱਜ ਨਾਭਾ ਵਿਖੇ 20 ਦਿਨਾਂ ਵਿੱਚ 100 ਕੁਨੈਕਸ਼ਨ ਲਗਾਏ ਗਏ ਹਨ। ਇਸ ਦੇ ਨਾਲ ਹੀ ਇਹ ਕੁਨੈਕਸ਼ਨ ਲੁਬਾਣਾ, ਦੁਲੱਦੀ, ਢੀਗੀ, ਭਾਦਸੋਂ ਦੇ ਪਿੰਡਾਂ ਵਿੱਚ ਸ਼ੁਰੂ ਕੀਤੇ ਗਏ ਹਨ।