ਬੀਐੱਸਐੱਫ਼ ਦੀ ਟੀਮ ਨੇ ਚੰਡੀਗੜ੍ਹ ਦੀਆਂ ਸੜਕਾਂ ਨੂੰ ਕੀਤਾ ਸਾਫ਼ - BSF team on Chandigarh roads
ਚੰਡੀਗੜ੍ਹ ਜਿਸ ਨੂੰ ਸਿਟੀ ਬਿਊਟੀਫੁਲ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਹਰ ਕੋਈ ਜਾਣਦਾ ਹੈ ਕਿ ਚੰਡੀਗੜ੍ਹ ਬਾਕੀ ਸ਼ਹਿਰਾਂ ਨਾਲੋਂ ਕਾਫ਼ੀ ਸਾਫ਼ ਸੁਥਰਾ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਥੇ ਵੀ ਸੜਕਾਂ ਉੱਪਰ ਪਿਆ ਕੂੜਾ ਕਰਕਟ ਨਜ਼ਰ ਆਉਂਦਾ ਹੈ। ਇਧਰ-ਉੱਧਰ ਪਏ ਇਸ ਕੂੜੇ-ਕਰਕਟ ਲਈ ਲੋਕ ਜ਼ਿੰਮੇਵਾਰ ਹਨ ਕਿਉਂਕਿ ਲੋਕ ਖਾਣ ਪੀਣ ਦਾ ਸਾਮਾਨ ਖਾ ਕੇ ਉਸ ਨੂੰ ਇਧਰ-ਉੱਧਰ ਸੁੱਟ ਦਿੰਦੇ ਹਨ ਅਤੇ ਇਸ ਨਾਲ ਕੂੜਾ ਫੈਲਦਾ ਹੈ ਤੇ ਆਪਣੇ ਧਿਆਨ ਵਿੱਚ ਨਹੀਂ ਰੱਖਦੇ ਕਿ ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ਤੇ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ। ਪਰ ਮੰਗਲਵਾਰ ਨੂੰ ਇਹ ਇਧਰ ਉਧਰ ਪਏ ਕੂੜਾ ਕਰਕਟ ਨੂੰ ਚੁੱਕਣ ਲਈ ਤਿੱਬਤ ਬਾਰਡਰ ਦੀ ਪੁਲੀਸ ਫੋਰਸ ਨੇ ਇਸ ਨੂੰ ਚੁੱਕਣ ਦਾ ਬੀੜਾ ਲੈ ਲਿਆ ਹੈ। ਪੁਲੀਸ ਫੋਰਸ ਨੇ ਸਫਾਈ ਅਭਿਆਨ ਨੂੰ ਧਿਆਨ ਵਿੱਚ ਰੱਖ ਕੇ ਟ੍ਰਿਬਿਊਨ ਚੌਕ ਤੋਂ 35 ਸੈਕਟਰ ਤੱਕ ਇਧਰ ਉਧਰ ਸੜਕਾਂ ਤੇ ਪਿਆ ਕੂੜਾ ਕਰਕਟ ਚੁੱਕਿਆ। ਇਸ ਕੂੜਾ ਕਰਕਟ ਨੂੰ ਚੁੱਕਣ ਲਈ 300 ਪੁਲੀਸ ਫੋਰਸ ਦੇ ਕਰਮੀ ਮੌਜੂਦ ਸਨ ।