ਬੀਐੱਸਐਫ ਨੇ ਨਸ਼ੀਲੇ ਪਦਾਰਥਾਂ ਸਣੇ ਹਥਿਆਰ ਕੀਤੇ ਕਾਬੂ - ਹੈਰੋਇਨ, ਪਿਸਤੌਲ ਤੇ ਕਾਰਤੂਸ
ਤਰਨਤਾਰਨ: ਬੀਐੱਸਐਫ ਵੱਲੋਂ ਹੈਰੋਇਨ, 1 ਪਿਸਤੌਲ, 9 ਐਮਐਮ ਪਾਕ ਮੇਡ ਸਮੇਤ ਮੈਗਜ਼ੀਨ, 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਭਿੱਖੀਵਿੰਡ ਰਾਜਬੀਰ ਸਿੰਘ ਨੇ ਦੱਸਿਆ ਕਿ ਬੀਐੱਸਐਫ ਵਲੋਂ ਜੋ ਰਿਕਵਰੀ ਕੀਤੀ ਗਈ ਹੈ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਇਸ ਸੰਬੰਧੀ ਥਾਣਾ ਖੇਮਕਰਨ ਵੱਲੋਂ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।