ਤਰਨ ਤਾਰਨ 'ਚ ਬੀਐਸਐਫ ਵੱਲੋਂ ਨੋਸਾਹਿਰਾ ਢਾਲਾ ਵਿਖੇ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ - ਬੀਐਸਐਫ
ਤਰਨ ਤਾਰਨ: ਬੀਐਸਐਫ ਦੀ 71 ਬਟਾਲੀਅਨ ਵੱਲੋਂ ਨੌਸ਼ਹਿਰਾ ਢਾਲਾ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਨੇੜਲੇ ਪਿੰਡਾਂ ਦੇ ਲੋਕ ਮੈਡੀਕਲ ਚੈਕਅਪ ਕਰਵਾਉਣ ਪੁੱਜੇ। ਇਸ ਮੌਕੇ ਸਿਵਲ ਹਸਪਤਾਲ ਤਰਨ ਤਾਰਨ ਦੇ ਡਾਕਟਰਾਂ ਨੇ ਮਰਦਾਂ ਤੇ ਮਹਿਲਾਵਾਂ ਦੀਆਂ ਬਿਮਾਰੀਆਂ ਸਬੰਧੀ ਲੋਕਾਂ ਦੀ ਜਾਂਚ ਕੀਤੀ ਤੇ ਲੋੜੀਂਦੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ। ਸਥਾਨਕ ਲੋਕਾਂ ਨੇ ਬੀਐਸਐਫ ਅਧਿਕਾਰੀਆਂ ਦਾ ਧੰਨਵਾਦ ਕੀਤਾ।