BSF ਸਾਈਕਲ ਯਾਤਰਾ ਪਹੁੰਚੀ ਗੁਰਦਾਸਪੁਰ - ਬਾਰਾਮੁੱਲਾ
ਗੁਰਦਾਸਪੁਰ: ਬੀ.ਐਸ.ਐਫ ਦੀ ਆਰਟਿਲਰੀ ਬਟਾਲੀਅਨ ਵੱਲੋਂ ਸ਼ੁਰੂ ਕੀਤੀ ਗਈ ਸਾਈਕਲ ਯਾਤਰਾ ਗੁਰਦਾਸਪੁਰ ਪਹੁੰਚੀ। ਜਿਸ ਦਾ ਬੀ.ਐਸ.ਐਫ ਦੇ ਡੀ.ਆਈ.ਜੀ ਪ੍ਰਭਾਕਰ ਜੋਸ਼ੀ ਦੇ ਨਿਰਦੇਸ਼ਾਂ ਹੇਠ ਕਮਾਂਡੈਂਟ ਐਨ.ਐਸ ਔਜਲਾ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ 26 ਜੁਲਾਈ ਨੂੰ ਕਾਰਗਿੱਲ ਵਿਜੇ ਦਿਵਸ ਮੌਕੇ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਤੋਂ ਬੀ.ਐਸ.ਐਫ ਦੇ ਜਵਾਨਾਂ ਵੱਲੋਂ ਸਾਈਕਲ ਰੈਲੀ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਵੱਖ ਵੱਖ ਸੂਬਿਆਂ ਦੀ ਸਾਈਕਲ ਯਾਤਰਾ ਕਰਕੇ 15 ਅਗਸਤ ਨੂੰ ਵਾਘਾ ਬਾਰਡਰ ਅਟਾਰੀ ਅੰਮ੍ਰਿਤਸਰ ਪਹੁੰਚੇਗੀ।