ਬੀ.ਐਸ.ਐਫ ਨੇ ਕਰਵਾਈ ਮੈਰਾਥਨ ਦੌੜ - ਸਵੱਛ ਭਾਰਤ ਮਿਸ਼ਨ ਦੌੜ
ਫਿਰੋਜ਼ਪੁਰ: ਫਿਰੋਜ਼ਪੁਰ ਬੀ.ਐਸ.ਐਫ ਹੈਡਕੁਆਰਟਰ (BSF Headquarters) ਤੋਂ ਸ਼ੁਰੂ ਹੋਈ 21 ਕਿਲੋਮੀਟਰ ਦੌੜ ਵਿੱਚ ਜਿਥੇ ਵੱਡੀ ਗਿਣਤੀ ਨੌਜਵਾਨ ਲੜਕੇ-ਲੜਕੀਆਂ ਨੇ ਹਿੱਸਾ ਲਿਆ ਉਥੇ ਇਹ ਦੌੜ ਕੌਮਾਂਤਰੀ ਸਰਹੱਦ ਹੂਸੈਨੀਵਾਲਾ (International border Hussainiwala) ਪੁੱਜ ਕੇ ਸਮਾਪਤ ਹੋਈ। ਜਿਸ ਦਾ ਸਵਾਗਤ ਕੁਦਰਤ ਨੇ ਬਾਰਿਸ਼ ਦੇ ਰੂਪ ਵਿੱਚ ਕੀਤਾ। ਸਵੱਛ ਭਾਰਤ ਮਿਸ਼ਨ ਦੌੜ (Clean India Mission Race) ਵਿੱਚ ਸਿਰਕਤ ਕਰਨ ਵਾਲੇ ਸਮੂਹ ਦੌੜਾਕਾਂ ਦੀ ਹੌਂਸਲਾ ਅਫਜਾਈ ਕਰਦਿਆਂ ਬੀ.ਐਸ.ਐਫ ਅਧਿਕਾਰੀਆਂ (BSF officers) ਨੇ ਸਪੱਸ਼ਟ ਕੀਤਾ ਕਿ ਇਸ ਮਿਸ਼ਨ ਨੂੰ ਕਾਮਯਾਬ ਕਰਨ ਵਾਲਾ ਹਰ ਵਿਅਕਤੀ ਸਨਮਾਨਯੋਗ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਵੱਛ ਭਾਰਤ ਦਾ ਸੰਕਲਪ ਸਾਰੇ ਦੇਸ਼ ਵਾਸੀਆਂ ਦਾ ਸੰਕਲਪ ਹੋਣਾ ਚਾਹੀਦਾ ਹੈ ਅਤੇ ਸਾਨੂੰ ਜਿੰਮੇਵਾਰੀ ਨਾਲ ਇਹ ਮਿਸ਼ਨ ਕਾਮਯਾਬ ਕਰਨਾ ਚਾਹੀਦਾ ਹੈ ਤਾਂ ਜੋ ਸਵੱਛ ਭਾਰਤ ਦੁਨਿਆਂ ਵਿੱਚ ਆਪਣੀ ਵਿਲੱਖਣ ਪਹਿਚਾਣ ਸਥਾਪਿਤ ਕਰ ਸਕੇ।