ਬੀਐੱਸਐੱਫ਼ ਜੁਆਨ ਨੇ ਖ਼ੁਦ ਨੂੰ ਗੋਲੀ ਮਾਰ ਜੀਵਨ-ਲੀਲਾ ਕੀਤੀ ਖ਼ਤਮ - Himself murder cases in India
ਫ਼ਾਜ਼ਿਲਕਾ ਸੈਕਟਰ ਦੀ ਭਾਰਤ ਪਾਕਿਸਤਾਨ ਅੰਤਰ-ਰਾਸ਼ਟਰੀ ਸੀਮਾ ਉੱਤੇ ਡਿਊਟੀ ਦੇ ਰਹੇ ਬੀ.ਐੱਸ.ਐੱਫ. ਦੇ ਏ.ਐਸ.ਆਈ.ਵਲੋਂ ਆਪਣੀ ਸਰਵਿਸ ਰਾਈਫ਼ਲ ਨਾਲ ਗੋਲੀਆਂ ਮਾਰ ਕੇ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਫ਼ਾਜ਼ਿਲਕਾ ਪੁਲਿਸ ਵਲੋਂ 174 ਦੀ ਕਾਰਵਾਈ ਕਰ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ । ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਬੀ.ਐੱਸ.ਐੱਫ. ਦੀ 96 ਬਟਾਲੀਅਨ ਦੇ ਏ.ਐਸ.ਆਈ ਖੁਰਸ਼ੀਦ ਮੀਆਂ ਵਾਸੀ ਤਿਰਪੁਰਾ ਜੋ ਕਿ ਪਿੰਡ ਮੁਹਾਰ ਸੋਨਾ ਦੇ ਨੇੜੇ ਸਰਹੱਦ 'ਤੇ ਰਾਤ 12 ਤੋਂ ਸੁਭਾ 6 ਵਜੇ ਤੱਕ ਡਿਊਟੀ ਤੇ ਤੈਨਾਤ ਸੀ ਜਿਸ ਦੌਰਾਨ ਉਸ ਨੇ ਡਿਊਟੀ ਖ਼ਤਮ ਹੋਣ ਤੋਂ 5 ਮਿੰਟ ਪਹਿਲਾਂ ਆਪਣੀ ਸਰਵਿਸ ਐਸ.ਐਮ.ਜੀ. ਬਰੇਟਾ ਰਾਈਫਲ ਨਾਲ ਆਪਣੇ ਮੱਥੇ ਵਿੱਚ ਗੋਲੀਆਂ ਮਾਰ ਲਈਆਂ, ਜਿਸ ਨਾਲ ਉਸ ਦੀ ਮੌਤ ਹੋ ਗਈ। ਫਿਲਹਾਲ ਖ਼ੁਦਕੁਸ਼ੀ ਕਰਨ ਦੇ ਕਾਰਨ ਸਾਹਮਣੇ ਨਹੀਂ ਆਏ ਹਨ ਅਤੇ ਪੁਲਿਸ ਵਲੋਂ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੋਸਟਮਾਰਟਮ ਕਰਵਾਉਣ ਆਏ ਪੁਲਿਸ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਸੁਭਾ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਲਾਸ਼ ਕਬਜ਼ੇ ਵਿਚ ਲੈ ਕੇ 174 ਦੀ ਕਾਰਵਾਈ ਅਮਲ ਵਿਚ ਲਿਆਂ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ।