ਫ਼ਿਰੋਜ਼ਪੁਰ: ਸਰਹੱਦ ਤੋਂ ਪਾਕਿਸਤਾਨੀ ਘੁਸਪੈਠੀਆ ਕਾਬੂ - ਪਾਕਿਸਤਾਨੀ ਘੁਸਪੈਠੀਆ ਗ੍ਰਿਫ਼ਤਾਰ
ਫਿਰੋਜ਼ਪੁਰ: ਮਮਦੋਟ ਸੈਕਟਰ 'ਚ ਬੀਐੱਸਐਫ ਦੀ 118 ਬਟਾਲੀਅਨ ਨੇ ਭਾਰਤੀ ਸਰਹੱਦ ਤੋਂ ਪਾਕਿਸਤਾਨੀ ਘੁਸਪੈਠੀਆ ਗ੍ਰਿਫ਼ਤਾਰ ਕੀਤਾ ਹੈ। ਭਾਰਤੀ ਸਰਹੱਦ 'ਤੇ ਸਥਿਤ ਚੌਕੀ ਡੀ.ਆਰ.ਡੀ. ਨਾਥ ਦੇ ਨੇੜੇ ਇਸ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਤਲਾਸ਼ੀ ਦੌਰਾਨ ਉਸ ਕੋਲੋਂ 4 ਵਿਜ਼ਿਟਿੰਗ ਕਾਰਡ ਤੇ ਕੁਝ ਕਾਗਜ਼ਾਤ ਬਰਾਮਦ ਕੀਤੇ ਗਏ ਹਨ। ਸ਼ੱਕੀ ਵਿਅਕਤੀ ਨੇ ਆਪਣਾ ਨਾਂਅ ਯਾਕੂਬ ਪਿੰਡ ਬਰਵਾਨੀ ਦੇ ਟੋਭਾ ਟੇਕ ਜ਼ਿਲ੍ਹਾ ਪਾਕਿਸਤਾਨੀ ਦੱਸਿਆ ਹੈ। ਬੀਐਸਐਫ ਨੇ ਆਪਣੀ ਸ਼ੁਰੂਆਤੀ ਪੁੱਛਗਿੱਛ ਕਰਨ ਮਗਰੋਂ ਥਾਣਾ ਲੱਖੋ ਕਿ ਬਹਿਰਾਮ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਐਸਐਚਓ ਗੁਰਤੇਜ਼ ਸਿੰਘ ਨੇ ਦੱਸਿਆ ਹੈ ਕਿ ਬੀਐਸਐਫ ਦੀ 118 ਬਟਾਲੀਅਨ ਨੇ ਇਸ ਘੁਸਪੈਠੀਏ ਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤੇ ਹੈ। ਐਸਐਚਓ ਨੇ ਦੱਸਿਆ ਕਿ ਪੁਲਿਸ ਵੱਲੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।