ਕੁਲਬੀਰ ਨਰੂਆਣਾ ਦੇ ਕਾਤਲ ਮਨਜਿੰਦਰ ਮੰਨਾ ਫਰੀਦਕੋਟ ਰੈਫ਼ਰ - ਫਾਇਰਿੰਗ
ਫਰੀਦਕੋਟ : ਅੱਜ ਸਵੇਰੇ ਗੈਂਗਸਟਰ ਕੁਲਬੀਰ ਨਰੂਆਣਾ ਨੂੰ ਗੋਲੀਆਂ ਮਾਰ ਕੇ ਮਾਰਨ ਵਾਲੇ ਮਨਜਿੰਦਰ ਮੰਨਾ ਨੂੰ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਫਰੀਦਕੋਟ ਦੇ G.G.S ਮੈਡੀਕਲ ਹਸਪਤਾਲ ਲਿਆਂਦਾ ਕੀਤਾ ਜਿਥੇ ਉਸ ਦਾ ਇਲਾਜ ਚੱਲ ਰਿਹਾ। ਜ਼ਿਕਰਯੋਗ ਹੈ ਕਿ ਮਨਜਿੰਦਰ ਮੰਨਾ ਨੇ ਅੱਜ ਸਵੇਰ ਵੇਲੇ ਕੁਲਬੀਰ ਨਰੂਆਣਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਅਤੇ ਕੁਲਬੀਰ ਨਰੂਆਣਾ ਦੇ ਸਾਥੀਆਂ ਵਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿੱਚ ਮਨਜਿੰਦਰ ਮੰਨਾ ਵੀ ਜਖਮੀਂ ਹੋ ਗਿਆ ਸੀ। ਕਤਲ ਦੀ ਵਾਰਦਾਤ ਤੋਂ ਬਾਅਦ ਬਠਿੰਡਾ ਪੁਲਿਸ ਨੇ ਮਨਜਿੰਦਰ ਮੰਨਾ ਨੂੰ ਗਿਰਫ਼ਤਾਰ ਕਰ ਲਿਆ ਸੀ ਤੇ ਉਸ ਨੂੰ ਪਹਿਲਾਂ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਸੀ।