ਚੂਹਿਆਂ ਕਾਰਨ ਧੱਸ ਰਹੇ ਪੁੱਲ, ਵਾਪਰ ਸਕਦੈ ਵੱਡਾ ਹਾਦਸਾ - ਸੰਸਥਾ ਲੋਕ ਸੇਵਾ ਕਲੱਬ ਦੇ ਪ੍ਰਧਾਨ ਪ੍ਰਸ਼ੋਤਮ ਦਾਸ ਬਾਂਸਲ
ਲੁਧਿਆਣਾ: ਪਾਣੀਪਤ ਤੋਂ ਲੈ ਕੇ ਜਲੰਧਰ ਤੱਕ ਬਣੇ ਛੇ ਮਾਰਗੀ ਰਾਸ਼ਟਰੀ ਰਾਜਮਾਰਗ ਦੇ ਪੁਲਾਂ ਥੱਲੇ ਬਣੇ ਕੂੜੇ ਦੇ ਢੇਰ ਪੁੱਲਾਂ ਲਈ ਖ਼ਤਰਾ ਬਣੇ ਹੋਏ ਹਨ। ਗੰਦਗੀ ਕਾਰਨ ਪੁੱਲਾਂ ਥੱਲੇ ਚੂਹਿਆਂ ਨੇ ਆਪਣੇ ਘਰ ਬਣਾ ਲਏ ਹਨ। ਚੂਹੇ ਰੋਜ਼ਾਨਾ ਮਿੱਟੀ ਕੱਢ ਕੇ ਪੁੱਲਾਂ ਨੂੰ ਖੋਖਲਾ ਕਰਦੇ ਹਨ ਜਿਸ ਨਾਲ ਪੁੱਲ ਧਸ ਰਹੇ ਹਨ। ਖੰਨਾ ਵਿਖੇ ਤੀਜਾ ਪੁੱਲ ਧੱਸਿਆ ਹੈ। ਸੰਸਥਾ ਲੋਕ ਸੇਵਾ ਕਲੱਬ ਦੇ ਪ੍ਰਧਾਨ ਪ੍ਰਸ਼ੋਤਮ ਦਾਸ ਬਾਂਸਲ ਨੇ ਕਿਹਾ ਕਿ ਲੋਕਲ ਪ੍ਰਸ਼ਾਸਨ ਨੇ ਆਪਣੇ ਨਿੱਜੀ ਹਿੱਤਾਂ ਲਈ ਪੁੱਲਾਂ ਥੱਲੇ ਕੂੜੇ ਦੇ ਡੰਪ ਬਣਾਏ ਹੋਏ ਹਨ। ਸਬੰਧਤ ਅਥਾਰਟੀ ਦੀ ਸੁਣਵਾਈ ਲੋਕਲ ਪੱਧਰ ਉੱਪਰ ਨਾ ਹੋਣ ਕਰਕੇ ਨੌਬਤ ਇੱਥੇ ਤੱਕ ਪੁੱਜੀ ਹੈ। ਜੇਕਰ ਗੈਰ ਕਾਨੂੰਨੀ ਤਰੀਕੇ ਨਾਲ ਬਣਾਏ ਕੂੜੇ ਦੇ ਡੰਪ ਤੁਰੰਤ ਨਾ ਹਟਾਏ ਗਏ ਤਾਂ ਕਿਸੇ ਵੀ ਸਮੇਂ ਬੜਾ ਹਾਦਸਾ ਹੋ ਸਕਦਾ ਹੈ। ਜਿਸ ਨਾਲ ਭਾਰੀ ਜਾਨੀ ਮਾਲੀ ਨੁਕਸਾਨ ਹੋਵੇਗਾ।