ਕੋਵਿਡ-19: ਕੈਨੇਡਾ ਤੋਂ ਆਏ ਲਾੜੇ ਤੇ ਲਾੜੀ ਦਾ 5 ਲੋਕਾਂ ਦੀ ਮੌਜੂਦਗੀ 'ਚ ਹੋਇਆ ਵਿਆਹ - Canadian couple marriege in presence of 5 people
ਪਟਿਆਲਾ: ਕੈਨੇਡਾ ਵਿਚ ਰਹਿਣ ਵਾਲੇ ਲਾੜੇ ਤੇ ਲਾੜੀ ਨੇ ਸੋਚਿਆ ਸੀ ਕਿ ਪੰਜਾਬ ਜਾ ਕੇ ਧੂਮ ਧਾਮ ਨਾਲ ਵਿਆਹ ਕਰਨਗੇ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਉਨ੍ਹਾਂ ਦੇ ਸੁਪਨੇ ਅਧੂਰੇ ਰਹਿ ਸਕਦੇ ਸਨ। ਫਿਰ ਵੀ ਉਨ੍ਹਾਂ ਨੇ ਹੌਸਲਾ ਨਹੀਂ ਛੱਡਿਆ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਵਿਆਹ ਕਰਵਾਉਣ ਲਈ ਇਜਾਜ਼ਤ ਦਿੱਤੀ ਜਾਵੇ। ਇਸ ਬਾਰੇ ਵਿਆਹ ਵਾਲੇ ਲਾੜੇ ਨੇ ਦੱਸਿਆ ਕਿ ਬਰਾਤ ਮੁਹਾਲੀ ਜਾਣੀ ਹੈ ਤੇ ਪੰਜ ਜਣਿਆਂ ਨੂੰ ਇਸ ਵਿਆਹ ਵਿੱਚ ਜਾਣ ਲਈ ਇਜਾਜ਼ਤ ਮਿਲੀ ਹੈ। ਉਸ ਨੇ ਇਹ ਵੀ ਕਿਹਾ ਕਿ ਸਰਕਾਰ ਜੋ ਉਪਰਾਲੇ ਕਰ ਰਹੀ ਹੈ ਉਹ ਵਧੀਆ ਹਨ।
Last Updated : Apr 22, 2020, 10:02 AM IST