ਘੱਗਰ ਦੀ ਮਾਰ, ਜਾਇਜ਼ਾ ਲੈਣ ਪੁੱਜੇ ਗੁਰਪ੍ਰੀਤ ਕਾਂਗੜ - Punjab news
ਸੰਗਰੂਰ: ਘੱਗਰ ਨਦੀ 'ਚ ਪਾੜ ਪਏ ਨੂੰ ਲਗਭਗ 34 ਘੰਟੇ ਹੋ ਚੁੱਕੇ ਹਨ। ਫ਼ੌਜ ਅਤੇ ਐੱਨਡੀਆਰਐੱਫ਼ ਟੀਮਾਂ ਬਚਾਅ ਕਾਰਜ 'ਚ ਜੁਟੀਆਂ ਹੋਈਆਂ ਹਨ। ਘੱਗਰ 'ਚ ਪਾੜ ਕਾਰਨ ਹੁਣ ਤੱਕ ਕਿਸਾਨਾਂ ਦੀ 3000 ਏਕੜ ਤੋਂ ਜਿਆਦਾ ਫ਼ਸਲ ਖ਼ਰਾਬ ਹੋ ਚੁੱਕੀ ਹੈ। ਕਿਸਾਨ ਇਸ ਦਾ ਜਿੰਮੇਵਾਰ ਪ੍ਰਸ਼ਾਸਨ ਨੂੰ ਦੱਸ ਰਹੇ ਹਨ। ਇਸ ਦੌਰਾਨ ਸੂਬੇ ਦੇ ਕੈਬਿਨੇਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਹਲਾਤਾਂ ਜਾਇਜ਼ਾ ਲੈਣ ਪੁਜੇ। ਉਨ੍ਹਾਂ ਦੱਸਿਆ ਕਿ ਸੂਬਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਵੱਲੋਂ ਇਨ੍ਹਾਂ ਹਲਾਤਾਂ ਉੱਤੇ ਕਾਬੂ ਪਾਉਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗਿਰਦਾਵਰੀ ਦੇ ਆਦੇਸ਼ ਵੀ ਦੇ ਦਿੱਤੇ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਾਰੇ ਰਸਤੇ ਬਲਾਕ ਹੋ ਚੁੱਕੇ ਹਨ ਜੇ ਪ੍ਰਸ਼ਾਸਨ ਸਮੇਂ 'ਤੇ ਥੈਲਿਆਂ ਦਾ ਪ੍ਰਬੰਧ ਕਰ ਦਿੰਦਾ ਤਾਂ ਉਸ ਨਾਲ ਪਾਣੀ ਦੇ ਬਹਾਅ ਨੂੰ ਰੋਕਿਆ ਜਾ ਸਕਦਾ ਸੀ ਪਰ ਹੁਣ ਪਾਣੀ ਬਹੁਤ ਅੱਗੇ ਆ ਚੁੱਕਿਆ ਹੈ ਜਿਸ ਕਰਕੇ ਇਸ ਪਾਣੀ ਨੂੰ ਰੋਕਣਾ ਬਹੁਤ ਮੁਸ਼ਕਲ ਹੋ ਗਿਆ ਹੈ।
Last Updated : Jul 20, 2019, 7:17 AM IST