ਸੁੰਦਰ ਸ਼ਾਮ ਅਰੋੜਾ ਨੇ ਆਪਣੇ ਕਾਰੋਬਾਰ ਦਾ ਹੀ ਵਿਕਾਸ ਕੀਤਾ: ਬ੍ਰਹਮ ਸ਼ੰਕਰ ਜਿੰਪਾ - ਹੁਸ਼ਿਆਰਪੁਰ ਦੀ ਫੂਡ ਸਟਰੀਟ
ਹੁਸ਼ਿਆਰਪੁਰ: ਜ਼ਿਲ੍ਹੇ ਵਿੱਚ ਜਿੱਥੇ ਵਿਧਾਇਕ ਸੁੰਦਰ ਸ਼ਾਮ ਅਰੋੜਾ ਵੱਲੋਂ ਵਿਕਾਸ ਦੀਆਂ ਦੁਹਾਈਆਂ ਦਿੱਤੀਆਂ ਜਾ ਰਹੀਆਂ ਹਨ। ਉਥੇ ਹੀ ਹੁਸ਼ਿਆਰਪੁਰ ਦੀ ਫੂਡ ਸਟਰੀਟ ਜੋ ਕਿ ਵਿਧਾਇਕ ਵੱਲੋਂ ਜ਼ਿਲ੍ਹਾ ਕਚਹਿਰੀ ਨਜ਼ਦੀਕ ਸਥਾਪਿਤ ਕੀਤੀ ਗਈ ਹੈ। ਜਿਸ ਦੀ ਹਾਲਤ ਅਜਿਹੀ ਹੈ ਕਿ ਫੂਡ ਸਟਰੀਟ ਦੇ ਕੋਲ ਗੰਦਗੀ ਦੇ ਢੇਰਾਂ, ਅਵਾਰਾ ਪਸ਼ੂਆਂ ਅਤੇ ਟੁੱਟੀ ਹੋਈ ਸੜਕ ਨੇ ਲੋਕਾਂ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਹੋਇਆ ਹੈ। ਇਸ ਸਾਰੇ ਮਾਮਲੇ 'ਤੇ ਗੱਲਬਾਤ ਕਰਦਿਆਂ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਅੱਜ ਤੱਕ ਵਿਧਾਇਕ ਵੱਲੋਂ ਸ਼ਹਿਰ ਦਾ ਕੋਈ ਵੀ ਵਿਕਾਸ ਨਹੀਂ ਕੀਤਾ ਗਿਆ, ਬਲਕਿ ਆਪਣਾ ਅਤੇ ਆਪਣੇ ਕਾਰੋਬਾਰ ਦਾ ਹੀ ਵਿਕਾਸ ਕੀਤਾ ਗਿਆ ਹੈ।