'ਭਾਈ ਨਿਰਮਲ ਸਿੰਘ ਦੇ ਸੰਸਕਾਰ ਦਾ ਵਿਰੋਧ ਕਰਨ ਵਾਲਿਆਂ ਦਾ ਹੋਵੇ ਬਾਈਕਾਟ' - Bhai Nirmal Singh's funeral procession
ਪਿਛਲੇ ਦਿਨੀਂ ਕੋਰੋਨਾ ਵਾਇਰਸ ਕਰਕੇ ਪ੍ਰਸਿੱਧ ਰਾਗੀ ਭਾਈ ਨਿਰਮਲ ਸਿੰਘ ਅਕਾਲ ਚਲਾਣਾ ਕਰ ਗਏ। ਅੰਮ੍ਰਿਤਸਰ ਵਿਚਲੇ ਦੁਰਗਿਆਣਾ ਸ਼ਮਸ਼ਾਨ ਘਾਟ ਅਤੇ ਸੰਸਕਾਰ ਘਾਟ ਸ਼ਹੀਦਾਂ ਵਾਲਿਆਂ ਨੇ ਭਾਈ ਸਾਹਿਬ ਦੀ ਦੇਹ ਦਾ ਸੰਸਕਾਰ ਕਰਵਾਉਣ ਤੋਂ ਮਨਾ ਕਰ ਦਿੱਤਾ। ਇਸ ਤੋਂ ਬਾਅਦ ਅੰਮ੍ਰਿਤਸਰ ਦੇ ਨੇੜਲੇ ਪਿੰਡ ਵੇਰਕਾ ਵਾਸੀਆਂ ਨੇ ਵੀ ਸੰਸਕਾਰ ਤੋਂ ਸਾਫ਼ ਮਨਾ ਕਰ ਦਿੱਤਾ। ਇਨ੍ਹਾਂ ਲੋਕਾਂ ਦਾ ਤਰਕ ਸੀ ਕਿ ਦੇਹ ਦੇ ਸਾੜਨ ਤੋਂ ਬਾਦ ਬਿਮਾਰੀ ਹੋਰ ਲੋਕਾਂ ਨੂੰ ਲੱਗ ਸਕਦੀ ਹੈ, ਇਹ ਤਰਕ ਬੇਮਤਲਬ ਅਤੇ ਤੱਥਹੀਣ ਸੀ,ਇਸ ਤੋਂ ਬਾਦ ਸਿੱਖ ਕੌਮ ਵਿੱਚ ਕਾਫ਼ੀ ਰੋਸ ਦੀ ਲਹਿਰ ਫੈਲ ਗਈ। ਇਸ ਤਹਿਤ ਹੀ ਜੋਧਪੁਰ ਜੇਲ੍ਹ ਦੇ ਸਿੰਘਾਂ ਦੇ ਮੁੜ ਵਸੇਵੇ ਵਾਲੀ ਕਮੇਟੀ ਦੇ ਮੀਤ ਪ੍ਰਧਾਨ ਭਾਈ ਸਤਨਾਮ ਸਿੰਘ ਕਾਹਲੋ ਨੇ ਈਟੀਵੀ ਭਾਰਤ ਨਾਲ ਗੱਲਬਾਤ ਮੌਕੇ ਕਿਹਾ ਕਿ ਭਾਈ ਨਿਰਮਲ ਸਿੰਘ ਸਿੱਖ ਕੌਮ ਦੇ ਹੀਰੇ ਵਿਦਵਾਨ ਸਨ, ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇਸ ਤਰਾਂ ਰੋਲਣਾ ਸਰਕਾਰ ਦੇ ਨਿਕੰਮੇਪਣ ਦੀ ਨਿਸ਼ਾਨੀ ਅਤੇ ਮੂੰਹ ਉੱਤੇ ਚਪੇੜ ਹੈ।