ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ 33 ਵੇਂ ਸਥਾਪਨਾ ਦਿਵਸ ਮੌਕੇ ਕੱਢਿਆ ਮਾਰਚ - ਸੀਮਾ ਸੁਰੱਖਿਆ ਬਲ
ਸੀਮਾ ਸੁਰੱਖਿਆ ਬਲ ਦੀ 124 ਬਟਾਲੀਅਨ ਦੇ ਜਵਾਨਾਂ ਨੇ ਆਪਣੇ 33ਵੇਂ ਸਥਾਪਨਾ ਦਿਵਸ ਦੀ ਖੁਸ਼ੀ ਮਨਾਈ। ਇਸ ਦੌਰਾਨ ਸੀਮਾ ਸੁਰੱਖਿਆ ਬਲ ਦੀ 124 ਬਟਾਲੀਅਨ ਦੇ ਜਵਾਨਾਂ ਨੇ ਵਿੱਚ ਸ਼ਹਿਰ ਵਿੱਚ ਮਾਰਚ ਕੱਢਿਆ। ਜਿਸ ਵਿੱਚ ਦੇਸ਼ ਭਗਤੀ ਦੇ ਗੀਤ ਗਾਏ ਗਏ। ਜਿਸ ਨੂੰ ਵੇਖ ਨਗਰ ਨਿਵਾਸੀ ਕਾਫੀ ਪ੍ਰਭਾਵਿਤ ਹੋਏ। ਇਸ ਦੌਰਾਨ ਲੋਕਾਂ ਚ ਵੀ ਦੇਸ਼ ਭਗਤੀ ਦਾ ਜਜ਼ਬਾ ਉਮੜਿਆ। ਸ਼ਹਿਰ ਚ ਕੱਢੇ ਗਏ ਇਸ ਮਾਰਚ ’ਚ ਨੌਜਵਾਨਾਂ ਚ ਵੀ ਕਾਫੀ ਜੋਸ਼ ਭਰਿਆ।