ਪਠਾਨਕੋਟ 'ਚ ਕਰਵਾਏ ਗਏ ਬਾਡੀ ਬਿਲਡਿੰਗ ਮੁਕਾਬਲੇ
ਪਠਾਨਕੋਟ 'ਚ ਨੌਜਵਾਨ ਵਰਗ ਨੂੰ ਸਰੀਰਕ ਤੰਦਰੁਸਤੀ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਫਿੱਟਨੈੱਸ ਆਨ ਮਾਇੰਡ ਸੰਸਥਾ ਵੱਲੋਂ ਬਾਡੀ ਬਿਲਡਿੰਗ ਦੇ ਮੁਕਾਬਲੇ ਕਰਵਾਏ ਗਏ ਹਨ। ਇਨ੍ਹਾਂ ਮੁਕਾਬਲਿਆਂ 'ਚ ਮਿਸਟਰ ਪੰਜਾਬ ਅਤੇ ਮਿਸਟਰ ਪਠਾਨਕੋਟ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਮਿਸਟਰ ਪੰਜਾਬ ਦਾ ਖ਼ਿਤਾਬ ਹਰਦੀਪ ਸਿੰਘ ਨੂੰ ਮਿਲਿਆ ਜਿਸ ਨੂੰ ਮੋਟਰਸਾਈਕਲ ਨਾਲ ਸਨਮਾਨਤ ਕੀਤਾ ਗਿਆ। ਇਸੇ ਤਰ੍ਹਾਂ ਹੀ ਮਿਸਟਰ ਪਠਾਨਕੋਟ ਦਾ ਖ਼ਿਤਾਬ ਭੁਪਿੰਦਰ ਸਿੰਘ ਨੇ ਆਪਣੇ ਨਾਮ ਕੀਤਾ। ਇਸ ਪ੍ਰੋਗਰਾਮ ਦੇ ਪ੍ਰਬੰਧਕ ਮੋਨੂ ਗਰੇਵਾਲ ਨੇ ਕਿਹਾ ਕਿ ਇਹ ਮੁਕਾਬਲੇ ਕਰਵਾਉਣ ਦਾ ਉਨ੍ਹਾਂ ਦਾ ਮੰਤਵ ਨੌਜਵਾਨਾਂ ਨੂੰ ਤੰਦਰੁਸਤ ਸਿਹਤ ਬਣਾਉਣ ਲਈ ਉਤਸ਼ਾਹਿਤ ਕਰਨਾ ਹੈ।