ਤਖ਼ਤ ਸ੍ਰੀ ਦਮਦਮਾ ਸਾਹਿਬ ਕੰਪਲੈਕਸ ਦੇ ਪਿਛਲੇ ਪਾਸਿਓਂ ਨੌਜਵਾਨ ਦੀ ਲਾਸ਼ ਮਿਲੀ - body of youth found in talwandi
ਤਲਵੰਡੀ ਸਾਬੋ: ਤਖ਼ਤ ਸ੍ਰੀ ਦਮਦਮਾ ਸਾਹਿਬ ਕੰਪਲੈਕਸ ਦੇ ਪਿਛਲੇ ਪਾਸਿਓਂ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਸੂਚਨਾ ਮਿਲਣ 'ਤੇ ਪੁਲਿਸ ਨੇ ਤੁਰੰਤ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ 72 ਘੰਟੇ ਲਈ ਮੋਰਚਰੀ ਵਿੱਚ ਰੱਖਿਆ ਗਿਆ ਹੈ। ਏਐਸਆਈ ਗੁਰਦਾਸ ਸਿੰਘ ਨੇ ਦੱਸਿਆ ਕਿ ਲਾਸ਼ ਤਖ਼ਤ ਸਾਹਿਬ ਦੇ ਕੰਪਲੈਕਸ ਦੇ ਪਿੱਛੇ ਬਾਬਾ ਡੱਲ ਸਿੰਘ ਦੀ ਸਮਾਧ ਕੋਲੋਂ ਮਿਲੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਜੇਬ ਵਿੱਚੋਂ ਇੱਕ ਹਸਪਤਾਲ ਵਾਲੀ ਪਰਚੀ ਅਤੇ ਡੇਢ ਸੋ ਰੁਪਏ ਮਿਲੇ ਹਨ। ਪਰਚੀ 'ਤੇ ਬਲਜੀਤ ਸਿੰਘ ਪੁੱਤਰ ਤੇਜਾ ਸਿੰਘ ਲਿਖਿਆ ਹੋਇਆ ਹੈ। ਨੌਜਵਾਨ ਦੀ ਮੌਤ ਦੇ ਕਾਰਨਾਂ ਬਾਰੇ ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ।