ਲਾਪਤਾ ਨੌਜਵਾਨ ਦੀ ਨਹਿਰ 'ਚ ਮਿਲੀ ਲਾਸ਼ - ਅਭੈ ਖਿਲਾਫ਼ ਮਾਮਲਾ ਦਰਜ
ਗੁਰਦਾਸਪੁਰ: ਦੀਨਾਨਗਰ ਦੀ ਆਦਰਸ਼ ਕਲੋਨੀ ਦਾ ਰਹਿਣ ਵਾਲਾ ਇੱਕ ਨੌਜਵਾਨ, ਜੋ ਕੰਪਿਊਟਰਾਂ ਦਾ ਕੰਮ ਕਰਦਾ ਸੀ, ਅਤੇ 6 ਦਿਨਾਂ ਦਾ ਘਰ ਤੋਂ ਲਾਪਤਾ ਸੀ। ਜਿਸਦੀ ਦੁਆਬ ਨਹਿਰ ਚੌ ਲਾਸ਼ ਬਰਾਮਦ ਹੋਈ, ਜਿਸ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਤਨੀ ਰਜਨੀ ਬਾਲਾ ਨੇ ਗੁਰਦਾਸਪੁਰ ਦਾ ਅਭੈ ਨੂੰ ਆਪਣੇ ਪਤੀ ਦਾ ਜਿੰਮੇਵਾਰ ਠਹਿਰਾਇਆ ਹੈ, ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਅਭੈ ਵਾਸੀ ਗੁਰਦਾਸਪੁਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ,ਬਣਦੀ ਕਾਰਵਾਈ ਕੀਤੀ ਜਾਵੇਗੀ।