ਬਿਸਤ ਦੁਆਬ ਨਹਿਰ ਵਿਚੋਂ ਮਿਲੀ ਲਾਸ਼ - ਬਿਸਤ ਦੁਆਬ ਨਹਿਰ
ਨਵਾਂ ਸ਼ਹਿਰ: ਪਿੰਡ ਸੋਇਤਾ ਲਾਗਿਓ ਬਿਸਤ ਦੁਆਬ ਨਹਿਰ 'ਚੋਂ ਇਕ ਮੰਦਬੁੱਧੀ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਦੀ ਸ਼ਨਾਖ਼ਤ ਸੁਖਵਿੰਦਰ ਸਿੰਘ (40) ਪੁੱਤਰ ਗੰਗਾ ਰਾਮ ਵਾਸੀ ਮਹਿਤਪੁਰ (ਉਲੱਦਣੀ) ਵਜੋਂ ਹੋਈ ਹੈ। ਇਸ ਸੰਬੰਧੀ ASI ਸੁਰਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਰਾਹਗੀਰ ਵੱਲੋਂ ਸੂਚਿਤ ਕੀਤਾ ਗਿਆ ਸੀ ਕਿ ਪਿੰਡ ਸੋਇਤਾ ਲਾਗੇ ਬਿਸਤ ਦੁਆਬ ਨਹਿਰ ਵਿੱਚ ਇਕ ਲਾਸ਼ ਤੈਰ ਰਹੀ ਹੈ। ਉਨ੍ਹਾਂ ਵੱਲੋਂ ਮੌਕੇ 'ਤੇ ਜਾ ਕੇ ਲੋਕਾਂ ਦੀ ਮੱਦਦ ਨਾਲ ਲਾਸ਼ ਨੂੰ ਬਾਹਰ ਕਢਵਾਇਆ ਗਿਆ, ਜਿਸ ਦੀ ਪਰਿਵਾਰਕ ਮੈਂਬਰਾਂ ਵੱਲੋਂ ਸ਼ਨਾਖ਼ਤ ਕੀਤੀ ਗਈ। ਪਰਿਵਾਰਕ ਮੈਂਬਰ ਦੇ ਬਿਆਨ ਤੇ174 ਦੀ ਕਾਰਵਾਈ ਆਰੰਭ ਦਿੱਤੀ ਹੈ।