ਸਮਾਜ ਸੇਵੀ ਸੰਸਥਾਵਾਂ ਨੇ ਲਗਾਇਆ ਖੂਨਦਾਨ ਕੈਂਪ - Blood donation camps
ਤਲਵੰਡੀ ਸਾਬੋ: ਕੋਰੋਨਾ ਮਹਾਂਮਾਰੀ ਦੌਰਾਨ ਹਸਪਤਾਲਾਂ ਵਿੱਚ ਖੂਨ ਦੀ ਕਮੀ ਪਾਈ ਜਾ ਰਹੀ ਹੈ। ਇਸੇ ਨੂੰ ਵੇਖਦੇ ਹੋਏ ਅਮਨ ਜੈਤੋ ਸਟੂਡੈਂਟ ਯੂਨੀਅਨ ਅਤੇ ਗੁਰੂ ਨਾਨਕ ਦੇਵ ਵੈੱਲਫੇਅਰ ਸੁਸਾਇਟੀ ਨੇ ਸਾਂਝੇ ਰੂਪ ਵਿੱਚ ਗੁਰਦੁਆਰਾ ਬੂੰਗਾ ਮਸਤੂਆਣਾ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ। ਸਮਾਜ ਸੇਵੀ ਸੁਖਮੰਦਰ ਸਿੰਘ ਨੇ ਕਿਹਾ ਅੱਜ 60 ਯੂਨਿਟ ਦੇ ਕਰੀਬ ਖੂਨ ਇੱਕਤਰ ਹੋਇਆ ਹੈ।