ਜਲੰਧਰ ’ਚ ਰੈੱਡ ਕਰਾਸ ਸੁਸਾਇਟੀ ਨੇ ਲਗਾਇਆ ਖੂਨਦਾਨ ਕੈਂਪ - ਖੂਨ ਦੀ ਕਮੀ ਬਲੱਡ ਬੈਂਕਾਂ ’ਚ
ਜਲੰਧਰ: ਕੋਰੋਨਾ ਕਾਲ ਦੌਰਾਨ ਲਗਾਤਾਰ ਖੂਨ ਦੀ ਕਮੀ ਬਲੱਡ ਬੈਂਕਾਂ ’ਚ ਮਹਿਸੂਸ ਕੀਤੀ ਜਾ ਰਹੀ ਹੈ ਇਸੇ ਕਮੀ ਨੂੰ ਵੇਖਦੇ ਹੋਏ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਰੈੱਡ ਕਰਾਸ ਭਵਨ ਵਿਖੇ ਯਾਰਾਨਾ ਕਲੱਬ ਦੇ ਸਹਿਯੋਗ ਨਾਲ ਬਲੱਡ ਕੈਂਪ ਲਗਾਇਆ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸੈਕਟਰੀ ਇੰਦਰ ਦੇਵ ਸਿੰਘ ਨੇ ਕਿਹਾ ਕਿ ਮਾਨਯੋਗ ਡੀਸੀ ਨੇ ਬਲੱਡ ਬੈਂਕ ਨੂੰ ਖੂਨ ਦੀ ਕਮੀ ਦੇਖਦੇ ਹੋਏ ਛੋਟੇ-ਛੋਟੇ ਕੈਂਪ ਲਗਾਉਣ ਦੇ ਆਦੇਸ਼ ਦਿੱਤੇ ਹਨ ਤਾਂ ਕਿ ਕੋਰੋਨਾ ਪ੍ਰੋਟੋਕਾਲ ਦਾ ਵੀ ਪੂਰੀ ਤਰ੍ਹਾਂ ਧਿਆਨ ਰੱਖਿਆ ਜਾਵੇ। ਨਾਲ ਹੀ ਉਨ੍ਹਾਂ ਸ਼ਹਿਰਵਾਸੀਆਂ ਨੂੰ ਖੂਨਦਾਨ ਕਰਨ ਦੀ ਵੀ ਅਪੀਲ ਕੀਤੀ ਸੀ। ਦੂਜੇ ਪਾਸੇ ਸਮਾਜ ਸੇਵੀ ਅਮਰਜੀਤ ਅਮਰੀ ਨੇ ਕਿਹਾ ਕਿ ਇਹ ਬਹੁਤ ਚੰਗਾ ਕਦਮ ਹੈ ਕਿਉਂਕਿ ਇਸ ਸਮੇਂ ਬਹੁਤ ਲੋਕਾਂ ਨੂੰ ਖੂਨ ਦੀ ਲੋੜ ਹੈ।