ਸੱਭਿਆਚਾਰਕ ਕਲੱਬ ਅਮਲੋਹ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ - ਪੰਜਾਬ ਸੱਭਿਆਚਾਰਕ ਕਲੱਬ ਅਮਲੋਹ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਹਿਰੂ ਯੁਵਾ ਕੇਂਦਰ ਦੀ ਅਗਵਾਈ ਅਤੇ ਐੱਚਡੀਐਫਸੀ ਬੈਂਕ ਬਰਾਂਚ ਅਮਲੋਹ ਦੇ ਸਹਿਯੋਗ ਨਾਲ ਪੰਜਾਬ ਸੱਭਿਆਚਾਰਕ ਕਲੱਬ ਅਮਲੋਹ ਵੱਲੋਂ 30ਵਾਂ ਸਾਲਾਨਾ ਸਮਾਗਮ ਮਹਿਕ ਪੰਜਾਬ ਦੀ ਤਹਿਤ ਖ਼ੂਨਦਾਨ ਕੈਂਪ ਗੁਰਦੁਆਰਾ ਸਿੰਘ ਸਭਾ ਅਮਲੋਹ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਰੌਸ਼ਨ ਲਾਲ ਸੂਦ ਨੇ ਕਿਹਾ ਕਿ ਖ਼ੂਨਦਾਨ ਇੱਕ ਮਹਾਂਦਾਨ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਆਈਏਐਸ ਦੀਪਇੰਦਰ ਸਿੰਘ ਨੇ ਕਿਹਾ ਕਿ ਇਸ ਕਲੱਬ ਵੱਲੋਂ ਕਿਸੇ ਭੇਦ ਭਾਵ ਤੋਂ ਬਿਨਾਂ ਲੰਮੇ ਸਮੇਂ ਤੋਂ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾਂਦੀ ਹੈ। ਚਾਹੇ ਉਹ ਕਿਸੇ ਨੂੰ ਪੜ੍ਹਾਈ ਵਿੱਚ ਜਾਂ ਕਿਸੇ ਹੋਰ ਕੰਮ ਦੇ ਲਈ ਮਦਦ ਦੀ ਲੋੜ ਹੋਵੇ ਜ਼ਰੂਰ ਕਰਦੇ ਹਨ।