ਹਰਜੀਤ ਸਿੰਘ ਦੀ ਬਹਾਦੁਰੀ ਨੂੰ ਸਮਰਪਿਤ ਬਠਿੰਡਾ 'ਚ ਲਗਾਇਆ ਗਿਆ ਖ਼ੂਨਦਾਨ ਕੈਂਪ - ਪੰਜਾਬ ਕਰਫ਼ਿਊ
ਬਠਿੰਡਾ: ਪੰਜਾਬ ਵਿੱਚ ਕਰਫ਼ਿਊ ਕਾਰਨ ਬਲੱਡ ਬੈਂਕ ਵਿੱਚ ਬਲੱਡ ਦੀ ਘਾਟ ਹੋ ਰਹੀ ਸੀ। ਇਸ ਨੂੰ ਪੂਰਾ ਕਰਨ ਲਈ ਸਮਾਜ ਸੇਵੀ ਸੰਸਥਾ 'ਯੰਗ ਬਲੱਡ ਕਲੱਬ' ਵੱਲੋਂ ਬਠਿੰਡਾ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਗੋਪਾਲ ਰਾਣਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਬਲੱਡ ਕੈਂਪ ਪਟਿਆਲਾ ਨਿਹੰਗ ਹਮਲੇ ਵਿੱਚ ਬਹਾਦੁਰੀ ਦੀ ਮਿਸਾਲ ਦੇਣ ਵਾਲੇ ਪੁਲਿਸ ਅਧਿਕਾਰੀ ਹਰਜੀਤ ਸਿੰਘ ਨੂੰ ਸਮਰਪਿਤ ਕਰਦੇੇ ਹਨ।