ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੇ ਲਗਾਇਆ ਖੂਨ ਦਾਨ ਕੈਂਪ - Sant Niranakari Charitable Foundation
ਸ੍ਰੀ ਮੁਕਤਸਰ ਸਾਹਿਬ ਵਿੱਚ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੇ ਨਿਰੰਕਾਰੀ ਭਵਨ ਵਿੱਚ ਖੂਨ ਦਾਨ ਦਾ ਕੈਂਪ ਦਾ ਆਯੋਜਨ ਕੀਤਾ। ਇਸ ਕੈਂਪ ਦਾ ਆਯੋਜਨ ਮਾਤਾ ਸੁਦਿਕਸ਼ਾ ਦੇ ਨਿਰੇਦਸ਼ਾਂ ਅਨੁਸਾਰ ਕੀਤਾ ਗਿਆ ਹੈ। ਕੈਂਪ ਦਾ ਉਦਘਾਟਨ ਜ਼ੋਨਲ ਇੰਚਾਰਜ ਨੇ ਕੀਤਾ। ਉਨਾਂ ਦੱਸਿਆ ਕਿ ਇਹ ਕੈਂਪ ਲਗਾਉਣ ਦਾ ਮੰਤਵ ਮਾਨਵਤਾ ਦੀ ਸੇਵਾ ਕਰਨਾ ਹੈ ਤਾਂ ਕਿਸੇ ਵੀ ਲੋੜਵੰਦ ਦੀ ਜਾਨ ਨਾ ਜਾ ਸਕੇ। ਇਸ ਮੌਕੇ ਜ਼ੋਨਲ ਇੰਚਾਰਜ ਧਰਮਪਾਲ ਨੇ ਦੱਸਿਆ ਕਿ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਨੇ ਬਲੱਡ ਡੋਨੇਸ਼ਨ ਦੀ ਸ਼ੁਰੂਆਤ 1986 'ਚ ਕੀਤੀ ਸੀ। ਕ੍ਰਿਪਾਲ ਸਿੰਘ ਸੰਯੋਜਕ ਨੇ ਦੱਸਿਆ ਕਿ ਸੇਵਾ ਦਲ ਦੇ ਮੈਂਬਰ ਇੰਦਰਜੀਤ ਸਿੰਘ ਜੋ ਕਿ ਮੁਕਤਸਰ ਬ੍ਰਾਂਚ 'ਚ ਨਿਰੰਕਾਰੀ ਮਿਸ਼ਨ ਵੱਲੋਂ ਮੀਡੀਆ ਸਹਾਇਕ ਦੀ ਸੇਵਾ ਨਿਭਾ ਰਹੇ ਹਨ ਉਨ੍ਹਾਂ ਨੂੰ ਇਸ ਸਾਲ 26 ਜਨਵਰੀ 2020 ਤੇ ਪ੍ਰਸ਼ਾਸ਼ਨ ਵੱਲੋਂ ਆਪਣੀ ਜਿੰਦਗੀ 'ਚ 24 ਵਾਰ ਤੋਂ ਵੱਧ ਬਲੱਡ ਦੇਣ 'ਤੇ ਸਨਮਾਨਿਤ ਕੀਤਾ ਗਿਆ ਸੀ।