'ਅੱਜ ਦੇ ਸਮੇਂ ਸਭ ਤੋਂ ਜ਼ਿਆਦਾ ਖ਼ੂਨ ਦਾਨ ਕਰਨ ਦੀ ਲੋੜ' - ਖ਼ੂਨਦਾਨ ਮਹਾਂ ਦਾਨ
ਰੂਪਨਗਰ: ਬੇਲਾ ਚੌਕ ਵਿਖੇ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਹਰ ਵਰਗ ਦੇ ਲੋਕਾਂ ਨੇ ਖ਼ੂਨਦਾਨ ਕੀਤਾ। ਖ਼ੂਨਦਾਨੀਆਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਰੋਜ਼ਾਨਾ ਹੀ ਸੜਕ ਹਾਦਸੇ ਹੁੰਦੇ ਹਨ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਖ਼ੂਨ ਦੀ ਘਾਟ ਕਾਰਨ ਜਾਨਾਂ ਗੁਆ ਬੈਠਦੇ ਹਨ। ਗ਼ਲਤ ਕੰਮਾਂ ਵੱਲਾਂ ਜਾਣ ਦੀ ਬਜਾਏ ਨੌਜਵਾਨਾਂ ਨੂੰ ਖ਼ੂਨ ਦਾਨ ਕਰਨਾ ਚਾਹੀਦਾ ਹੈ, ਕਿਉਂਕਿ ਤੁਹਾਡਾ ਦਾਨ ਕੀਤਾ ਹੋਇਆ ਖ਼ੂਨ ਕਿਸੇ ਦੀ ਜਾਨ ਬਚਾ ਸਕਦਾ ਹੈ।