ਕਿਸਾਨੀ ਅੰਦੋਲਨ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਾਇਆ - ਕਿਸਾਨੀ ਅੰਦੋਲਨ
ਮਾਨਸਾ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਜਿੱਥੇ ਲੰਮੇ ਸਮੇਂ ਤੋਂ ਦਿੱਲੀ ਬਾਰਡਰਾਂ ਉੱਪਰ ਧਰਨੇ ਸੰਘਰਸ਼ ਕਰ ਰਹੀਆਂ ਹਨ, ਉੱਥੇ ਹੀ ਇਸ ਸੰਘਰਸ਼ ਨੂੰ ਹਰ ਵਰਗ ਵੱਲੋਂ ਵੱਡੀ ਹਮਾਇਤ ਮਿਲ ਰਹੀ ਹੈ। ਇਸੇ ਤਹਿਤ ਮਾਨਸਾ 'ਚ ਕਾਂਗਰਸੀ ਵਰਕਰਾਂ ਵੱਲੋਂ ਗੁਰਪ੍ਰੀਤ ਸਿੰਘ ਵਿੱਕੀ ਦੀ ਅਗਵਾਈ ਵਿੱਚ ਇੱਥੋਂ ਦੇ ਸਿਵਲ ਹਸਪਤਾਲ 'ਚ ਖ਼ੂਨਦਾਨ ਕੈਂਪ ਲਗਾਇਆ। ਇਸ ਮੌਕੇ ਜਿਥੇ ਖ਼ੂਨਦਾਨ ਕਰਕੇ ਨਵੇਂ ਸਾਲ ਦੀ ਆਮਦ ਨੂੰ ਕਿਸਾਨੀ ਅੰਦੋਲਨ ਦੀ ਜਿੱਤ ਪ੍ਰਾਪਤੀ ਦੀ ਕਾਮਨਾ ਕੀਤੀ ਗਈ ਉੱਥੇ ਹੀ ਅੰਦੋਲਨ 'ਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ।