ਕਰਫਿਊ ਦੌਰਾਨ ਬਲੱਡ ਬੈਂਕਾਂ 'ਚ ਹੋਈ ਖ਼ੂਨ ਦੀ ਕਮੀ - ਮਲੇਰਕੋਟਲਾ ਖ਼ੂਨ ਦਾਨ ਕੈਂਪ
ਕਰਫਿਊ ਦੌਰਾਨ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ 'ਚ ਖ਼ੂਨ ਦੀ ਕਮੀ ਹੋ ਰਹੀ ਹੈ। ਹਸਪਤਾਲ 'ਚ ਖ਼ੂਨ ਦਾਨ ਦੇਣ ਆਏ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਕਾਗਜ਼ਾਤ ਬਣਵਾ ਕੇ ਖ਼ੂਨ ਦੇਣ ਘਰੋਂ ਲਿਆਂਦਾ ਗਿਆ ਹੈ, ਤਾਂ ਜੋ ਉਹ ਖ਼ੂਨ ਦੇ ਸਕੇ ਅਤੇ ਮਰੀਜ਼ ਦੀ ਜਾਣ ਬਚਾਈ ਜਾ ਸਕੇ। ਮਲੇਰਕੋਟਲਾ ਬਲੱਡ ਬੈਂਕ ਦੀ ਇੰਚਾਰਜ ਡਾ.ਜੋਤੀ ਕਪੂਰ ਨੇ ਦੱਸਿਆ ਕਿ ਕਰਫ਼ਿਊ ਦੌਰਾਨ ਕੋਈ ਬਲੱਡ ਡੋਨੇਸ਼ਨ ਕੈਂਪ ਨਹੀਂ ਲਗ ਰਿਹਾ ਜਿਸ ਕਾਰਨ ਉਨ੍ਹਾਂ ਕੋਲ ਐਮਰਜੈਂਸੀ ਬਲੱਡ ਵੀ ਖ਼ਤਮ ਹੋ ਰਿਹਾ ਹੈ। ਜੋਤੀ ਕਪੂਰ ਦਾ ਕਹਿਣਾ ਹੈ ਕਿ ਜੇਕਰ ਰੋਜ਼ਾਨਾ 2-3 ਵਿਅਕਤੀ ਖ਼ੂਨ ਦਾਨ ਕਰਨ ਤਾਂ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ।