'ਨਾਜਾਇਜ਼ ਪਸ਼ੂ ਮੰਡੀ ’ਤੇ ਕੀਤੀ ਜਾਵੇ ਕਾਰਵਾਈ' - ਖੰਨਾ
ਲੁਧਿਆਣਾ: ਖੰਨਾ ਵਿਖੇ ਮੰਡੀ ਬਲਾਕ ਸੰਮਤੀ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਸਤਨਾਮ ਸਿੰਘ ਸੋਨੀ ਨੇ ਪਸ਼ੂ ਮੰਡੀ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮੰਡੀ ਚ ਮੌਜੂਦ ਲੋਕਾਂ ਅਤੇ ਠੇਕੇਦਾਰਾਂ ਨੇ ਚੇਅਰਮੈਨ ਦੀ ਗੱਡੀ ਘੇਰ ਲਈ ਗਈ ਅਤੇ ਕਿਸਾਨੀ ਅੰਦੋਲਨ ਦੀ ਆੜ ਚ ਨਾਅਰੇਬਾਜੀ ਕੀਤੀ। ਮਾਮਲੇ ਸਬੰਧੀ ਚੇਅਰਮੈਨ ਨੇ ਕਿਹਾ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਪੰਚਾਇਤੀ ਵਿਭਾਗ ਵੱਲੋਂ ਲਿਖਤੀ ਸੂਚਨਾ ਦੇਣ ਤੋਂ ਬਾਅਦ ਵੀ ਪੁਲਿਸ ਨੇ ਮੰਡੀ ਬੰਦ ਨਹੀਂ ਕਰਵਾਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਿਲੀਭੁਗਤ ਦਾ ਸ਼ੱਕ ਜਾਹਿਰ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਨੂੰ ਮੁੱਖਮੰਤਰੀ ਤੱਕ ਪਹੁੰਚਾਉਣਗੇ। ਪਰ ਜੇਕਰ ਫਿਰ ਵੀ ਮੰਡੀ ਬੰਦ ਨਹੀਂ ਕਰਵਾਈ ਗਈ ਤਾਂ ਉਹ ਧਰਨਾ ਲਗਾਉਣ ਲਈ ਮਜਬੂਰ ਹੋਣਗੇ।