BLO ਯੂਨੀਅਨ ਵੱਲੋਂ ਐਸ.ਡੀ.ਐਮ ਦਫ਼ਤਰ ਅੱਗੇ ਧਰਨਾ - ਨੋਨ ਟੀਚੰਗ ਸਟਾਫ਼
ਫਾਜ਼ਿਲਕਾ: ਬੀ.ਐਲ.ਓ ਯੂਨੀਅਨ ਵੱਲੋਂ ਕੋਰੋਨਾ ਮਹਾਂਮਾਰੀ ਵਿੱਚ ਕੰਮ ਨਾ ਕਰਨ ਲਈ ਐਸ.ਡੀ.ਐਮ ਦਫ਼ਤਰ ਅੱਗੇ ਧਰਨਾ ਲਾਇਆ ਗਿਆ। ਜਿੱਥੇ 20 ਫਰਵਰੀ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਉਧਰ ਕੋਰੋਨਾ ਮਰੀਜ਼ਾਂ ਨੂੰ ਲੈ ਕੇ ਵੀ ਪ੍ਰਸ਼ਾਸ਼ਨ ਚਿੰਤਾਜਨਕ ਹੈ। ਜਿਸ ਦੇ ਚੱਲਦਿਆਂ ਹੋਏ ਫਾਜ਼ਿਲਕਾ ਦੇ ਐਸ.ਡੀ.ਐਮ ਰਵਿੰਦਰ ਸਿੰਘ ਅਰੋੜਾ ਵੱਲੋਂ ਬੀ.ਐਲ.ਓ ਦੀ ਡਿਊਟੀ ਲਗਾਈ ਸੀ ਕਿ ਉਹ ਘਰ-ਘਰ ਜਾ ਕੇ ਉਹਨਾਂ ਲੋਕਾਂ ਦੀ ਸ਼ਨਾਖ਼ਤ ਕਰਨ ਜਿਨ੍ਹਾਂ ਨੂੰ ਹਾਲੇ ਤੱਕ ਕੋਰੋਨਾ ਤੋਂ ਬਚਣ ਲਈ ਟੀਕਾ ਨਹੀਂ ਲਗਵਾਇਆ ਹੈ। ਇਸ ਦਾ ਵਿਰੋਧ ਕਰਦਿਆਂ ਯੂਨੀਅਨ ਵੱਲੋਂ ਧਰਨਾ ਲਾ ਕੇ ਐਸ.ਡੀ.ਐਮ ਨੂੰ ਮੰਗ ਪੱਤਰ ਦਿੱਤਾ ਕਿ ਉਹ ਸਿਹਤ ਵਿਭਾਗ ਦਾ ਕੰਮ ਹੈ ਅਸੀਂ ਸਿਰਫ਼ ਆਪਣਾ ਕੰਮ ਕਰਾਂਗੇ। ਉਨ੍ਹਾਂ ਮੰਗ ਕੀਤੀ ਕਿ ਨੋਨ ਟੀਚੰਗ ਸਟਾਫ਼ ਦੀ ਵੀ B.L.O ਤੌਰ 'ਤੇ ਡਿਊਟੀ ਲਾਈ ਜਾਵੇ।