ਰਾਮ ਮੰਦਰ ਬਣਨ ਦੀ ਖ਼ੁਸ਼ੀ 'ਚ ਭਾਜਪਾ ਵਰਕਰਾਂ ਨੇ ਵੰਡੇ ਲੱਡੂ - zirakpur
ਜ਼ੀਰਕਪੁਰ: ਅਯੁੱਧਿਆ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਮ ਮੰਦਿਰ ਜਨਮ-ਭੂਮੀ ਦਾ ਨੀਂਹ ਪੱਥਰ ਰੱਖੇ ਜਾਣ ਨਾਲ ਭਾਜਪਾ ਵਰਕਰਾਂ ਵਿੱਚ ਭਾਰੀ ਖੁਸ਼ੀ ਵੇਖੀ ਜਾ ਰਹੀ ਹੈ। ਜ਼ੀਰਕਪੁਰ ਦੇ ਪਿੰਡ ਢਕੋਲੀ ਵਿੱਚ ਭਾਜਪਾ ਵਰਕਰਾਂ ਨੇ ਆਪਣੀ ਖ਼ੁਸ਼ੀ ਢੋਲ ਤੇ ਨੱਚ-ਗਾ ਕੇ ਅਤੇ ਮਿਠਾਈਆਂ ਵੰਡ ਕੇ ਜ਼ਾਹਰ ਕੀਤੀ। ਸ਼ੇਰਪੁਰ ਭਾਜਪਾ ਦੇ ਪ੍ਰਧਾਨ ਸ਼ਸ਼ਾਂਕ ਨੇ ਕਿਹਾ ਕਿ ਇਹ ਦਿਨ ਉਨ੍ਹਾਂ ਲਈ ਬਹੁਤ ਵੱਡਾ ਦਿਨ ਹੈ ਤੇ ਅੱਜ ਹਰ ਹਿੰਦੂ ਖੁਸ਼ੀਆਂ ਮਨਾ ਰਿਹਾ ਹੈ।