ਸੰਗਰੂਰ ਵਿੱਚ ਬੀਜੇਪੀ ਵਰਕਰਾਂ ਨੇ ਵੰਡੇ ਮਾਸਕ - covid19
ਸੰਗਰੂਰ ਵਿੱਚ ਬੀਜੇਪੀ ਵਰਕਰਾਂ ਨੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੀ ਯਾਦ ਵਿੱਚ ਉਨ੍ਹਾਂ ਦੇ ਜਨਮ ਦਿਨ ਮੌਕੇ ਸੰਗਰੂਰ ਜ਼ਿਲ੍ਹੇ ਦੇ ਮੁੱਖ ਬਾਜ਼ਾਰ ਵਿੱਚ ਲੋਕਾਂ ਨੂੰ ਮਾਸਕ ਵੰਡੇ ਜਿਸ ਦੌਰਾਨ ਉਨ੍ਹਾਂ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਆਪਣੇ ਬਚਾਅ ਪ੍ਰਤੀ ਸੁਝਾਅ ਦਿੱਤੇ। ਇਸ ਮੌਕੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ 600 ਤੋਂ ਵੱਧ ਮਾਸਕ ਲੋਕਾਂ ਨੂੰ ਵੰਡੇ ਗਏ ਅਤੇ ਉਨ੍ਹਾਂ ਦਾ ਮੁੱਖ ਕਾਰਨ ਹੈ ਕਿ ਕੋਰੋਨਾ ਵਾਇਰਸ ਵਰਗੀ ਬਿਮਾਰੀ ਤੋਂ ਬਚਣ ਲਈ ਆਪਣੇ ਆਪ ਨੂੰ ਮਾਸਕ ਲਗਾ ਕੇ ਸੁਰੱਖਿਅਤ ਰੱਖਿਆ ਜਾਵੇ।