ਬੀਜੇਪੀ ਵਰਕਰਾਂ ਦਾ ਕਿਸਾਨ ਜਥੇਬੰਦੀਆਂ ਵਲੋਂ ਘਿਰਾਓ ਮੰਦਵਾਗਾ:ਭਾਜਪਾ ਆਗੂ - ਭਾਜਪਾ ਆਗੂਆਂ 'ਤੇ ਹਮਲੇ
ਗੜ੍ਹਸ਼ੰਕਰ: ਰਾਜਪੁਰਾ 'ਚ ਭਾਜਪਾ ਆਗੂਆਂ ਦੇ ਹੋਏ ਜ਼ਬਰਦਸਤ ਵਿਰੋਧ ਤੋਂ ਬਾਅਦ ਭਾਜਪਾ ਆਗੂ ਡਾ. ਦਿਲਬਾਗ ਰਾਏ ਵਲੋਂ ਸਵਾਲ ਖੜੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਕਿ ਜੇਕਰ ਸਰਕਾਰ ਵਲੋਂ ਸੰਵਿਧਾਨ ਅਨੁਸਾਰ ਬਣਾਏ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰਨ ਦਾ ਹੱਕ ਹੈ ਤਾਂ ਭਾਜਪਾ ਨੂੰ ਵੀ ਮੀਟਿੰਗਾਂ ਕਰਨ ਦਾ ਅਧਿਕਾਰ ਹੈ। ਉਨ੍ਹਾਂ ਦਾ ਕਹਿਣਾ ਕਿ ਪੰਜਾਬ 'ਚ ਕਾਂਗਰਸ ਸਰਕਾਰ ਦੀ ਸ਼ਹਿ 'ਤੇ ਭਾਜਪਾ ਆਗੂਆਂ 'ਤੇ ਹਮਲੇ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸੂਬੇ 'ਚ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ।