ਚੂੜੀਆਂ ਲੈ ਕੇ ਰੋਸ ਮਾਰਚ ਕਰ ਰਹੀਆਂ ਬੀਜੇਪੀ ਮਹਿਲਾ ਵਿੰਗ ਨੂੰ ਪੁਲਿਸ ਨੇ ਰੋਕਿਆ - ਬੀਜੇਪੀ ਮਹਿਲਾ ਵਿੰਗ ਦੀ ਵਰਕਰਾਂ
ਬੀਜੇਪੀ ਮਹਿਲਾ ਵਿੰਗ ਵੱਲੋਂ ਚੂੜੀਆਂ ਲੈ ਕੇ ਰੋਸ ਮਾਰਚ ਕੀਤਾ ਗਿਆ ਹੈ। ਦੱਸ ਦਈਏ ਕਿ ਬੀਜੇਪੀ ਮਹਿਲਾ ਵਿੰਗ ਨੇ ਇਹ ਰੋਸ ਮਾਰਚ ਬੀਜੇਪੀ ਦਫਤਰ ਤੋਂ ਸ਼ੁਰੂ ਕਰਕੇ ਕੈਬਨਿਟ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਦੇ ਘਰ ਤਕ ਜਾਣਾ ਸੀ। ਪਰ ਰਸਤੇ ਚ ਹੀ ਬੀਜੇਪੀ ਮਹਿਲਾ ਵਿੰਗ ਦੀ ਵਰਕਰਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਰਸਤੇ ਚ ਹੀ ਰੋਕ ਲਿਆ ਗਿਆ ਅਤੇ ਉਨ੍ਹਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਗਿਆ। ਬੀਜੇਪੀ ਮਹਿਲਾ ਵਿੰਗ ਦੀਆਂ ਵਰਕਰਾਂ ਦਾ ਕਹਿਣਾ ਸੀ ਕਿ ਜ਼ਿਲ੍ਹੇ ਦੀ ਕਾਨੂੰਨ ਵਿਵਸਥਾ ਬਹੁਤ ਹੀ ਖ਼ਰਾਬ ਹੋ ਚੁੱਕੀ ਹੈ। ਇੱਥੇ ਔਰਤਾਂ ਬਿਲਕੁੱਲ ਵੀ ਸੁਰੱਖਿਅਤ ਨਹੀਂ ਹਨ। ਜਿਸ ਕਾਰਨ ਉਨ੍ਹਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।